ਸੁੱਘੜ ਸਿਆਣੀ ਕਾਰੋਬਾਰੀ, ਮੈਰਾਥਨ ਦੀ ਦੌੜਾਕ ਅਤੇ ਸਮਾਜ-ਸੇਵੀ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲੀ, ਗੁਰਮੀਤ ਪਨਾਗ, ਪੰਜਾਬੀ ਪਾਠਕਾਂ ਵਿਚ ਸਮਰੱਥ ਕਹਾਣੀਕਾਰਾ ਵੱਜੋਂ ਜਾਣੀ ਜਾਂਦੀ ਹੈ। ਲਫ਼ਜ਼ਾਂ ਦਾ ਪੁਲ ‘ਤੇ ਪਹਿਲੀ ਵਾਰ ਉਨ੍ਹਾਂ ਦੀ ਕਹਾਣੀ ਛਾਪਣ ਦੀ ਖੁਸ਼ੀ ਲੈ ਰਹੇ ਹਾਂ। -ਸੰਪਾਦਕ
ਵੇਨਕਾਊਂਟੀ ਏਅਰਪੋਰਟ, ਮਿਸ਼ੀਗਨ ਪਹੁੰਚ ਦੀਪਕ ਨੇ ਅਪਣਾ ਆਈਫ਼ੋਨ ਕੱਢਿਆ ਤੇ ਅਪਣੇ ਡੇਲੀ ਕੈਲੰਡਰ ‘ਤੇ ਨਿਗਾਹ ਮਾਰੀ। 6:30 ਏ ਐੱਮ ਦੇ ਖਾਨੇ ‘ਚ ਟਰਾਂਟੋ ਲਿਖਿਆ ਸੀ। ਇਸ ਹਿਸਾਬ ਨਾਲ ਤਾਂ ਉਹਨੂੰ ਕਦੋਂ ਦਾ ਟਰਾਂਟੋ ਪਹੁੰਚ ਜਾਣਾ ਚਾਹੀਦਾ ਸੀ। ਸੱਤ ਵੱਜ ਕੇ ਬਵੰਜਾ ਮਿੰਟ ਫ਼ੋਨ ਦੱਸ ਰਿਹਾ ਸੀ। ਖ਼ੈਰ, ਉਹਨੇ ਅਪਣਾ ਬੈਗ ਚੁੱਕਿਆ ਤੇ ਬਾਕੀ ਦੇ ਪੈਸੈਂਜਰਾਂ ਨਾਲ’ਹੈਲਪ ਡੈਸਕ’ ਵੱਲ ਨੂੰ ਚੱਲ ਪਿਆ।“ਮਿਸ਼ੀਗਨ ਤੋਂ ਟਰਾਂਟੋ ਜਾਣ ਵਾਲੀਆਂ ਸਾਰੀਆਂ ਫਲਾਈਟਾਂ ਕੈਂਸਲ ਕਰ ਦਿੱਤੀਆਂ ਗਈਆਂ ਹਨ” ਡੈਸਕ ਦੇ ਪਿਛਲੇ ਪਾਸੇ ਬੈਠੇ ਏਅਰਲਾਈਨ ਦੇ ਵਰਕਰ ਨੇ ਸੂਚਨਾ ਨਸ਼ਰ ਕੀਤੀ। ਲੋਕੀਂ ਖਲਬਲੀ ਜਿਹੀ ਮਚਾਉਂਦੇ ਫੇਰ ਖਿੱਲਰ ਗਏ।“ਵੀ ਆਰ ਸੌਰੀ, ਸਨੋ-ਸਟੌਰਮ ਦੇ ਅੱਜ ਸ਼ਾਮ ਤੱਕ ਹਟ ਜਾਣ ਦੀ ਸੰਭਾਵਨਾ ਸੀ ਪਰ ਹੁਣ ਤਾਂ ਮੌਸਮ ਦੀ ਰਿਪੋਰਟ ਮੁਤਾਬਿਕ ਕੱਲ੍ਹ ਸਵੇਰ ਤੱਕ ਹੀ ਜਾ ਕੇ ਹਟੇਗਾ” ਵਰਕਰ ਨੇ ਕਾਰਨ ਦੱਸਣ ਦੀ ਕੋਸ਼ਿਸ਼ ਕੀਤੀ।“ਪਰ ਔਨਲਾਈਨ ਤਾਂ ਸਭ ਠੀਕ ਠਾਕ ਲੱਗ ਰਿਹਾ ਸੀ, ਤਦੇ ਹੀ ਤਾਂ ਮੈਂ ਘਰੋਂ ਚੱਲਿਆਂ” ਇੱਕ ਆਦਮੀ ਦੀਪਕ ਨੂੰ ਦੱਸ ਰਿਹਾ ਸੀ। ਦੀਪਕ ਤਾਂ ਅਪਣੇ ਆਪਨੂੰ ਕੋਸ ਰਿਹਾ ਸੀ ਕਿ ਕਿੱਥੇ ਸੀ ਉਹਦੇ ਕੋਲ ਵਿਹਲ ਉਹ ਦੋ ਦਿਨ ਘਰ ਹੋ ਆਏ… ਇਹ ਤਾਂ ਬੱਸ ਉਹਦੀ ਭੈਣ ਨੀਟਾ ਨੇ ਜ਼ਿੱਦ ਹੀ ਫੜ ਲਈ ਸੀ ਕਿ ਉਹ ਅਪਣਾ ਭਾਣਜਾ ਦੇਖ ਕੇ ਜਾਵੇ।“ਦੀਪਕ ਤੈਨੂੰ ਸ਼ਰਮ ਤਾਂ ਨ੍ਹੀ ਆਉਂਦੀ, ਕਿੰਨਾ ਚਿਰ ਹੋ ਗਿਆ ਘਰ ਆਇਆਂ…”“ਪਤੈ ਮੈਂ ਕਿੰਨਾ ਬਿਜ਼ੀ ਆਂ”“ਨਹੀਂ ਮੈਨੂੰ ਨੀ ਪਤਾ, ਸਾਡੇ ਨਾਲ ਕਿਹੜਾ ਤੂੰ ਗੱਲਾਂ ਕਰਦੈਂ ਕਿ ਸਾਨੂੰ ਪਤਾ ਹੋਵੇ। ਤੂੰ ਤਾਂ ਹਾਲੇ ਆਸ਼ਿਤ ਵੀ ਨਹੀਂ ਦੇਖਿਆ, ਛੇ ਮਹੀਨੇ ਦਾ ਹੋ ਗਿਐ”।“ਆਈ ਨੋ, ਪਰ ਪਹਿਲਾਂ ਇਹ ਦੱਸ ਕਿ ‘ਆਸ਼ਿਤ’ ਨਾਂ ਕੀਹਨੇ ਰੱਖਿਐ?”“ਕੀ ਮਤਲਬ?”“ਜਦੋਂ ਸਕੂਲ ਜਾਣ ਲੱਗਾ ਤਾਂ ਨਾਲ ਦੇ ਬੱਚੇ ਪਤੈ ਕੀ ਕਹਿਣਗੇ? ‘ਆ ਸ਼ਿਟ’…”“ਓਹ ਗੌਡ! ਮੈਂ ਤਾਂ ਸੋਚਿਆ ਹੀ ਨਹੀਂ ਸੀ ਇਹ”“ਚੱਲ ਕੱਲ੍ਹ ਨੂੰ ਆ ਜਾ, ਪਲੀਜ਼। ਮੌਮ ਡੈਡ ਤੇ ਮੈਂ… ਅਸੀਂ ਬਹੁਤ ਮਿੱਸ ਕਰ ਰਹੇ ਆਂ ਤੈਨੂੰ”ਦੀਪਕ ਨੂੰ ਬੁਰਾ ਲੱਗ ਰਿਹਾ ਸੀ ਕਿ ਉਹਨੂੰ ਘਰ ਗਿਆਂ ਦੋ ਕੁ ਸਾਲ ਹੋ ਗਏ ਸਨ। ਪਰ ਕਾਰਪੋਰੇਟ ਸੈਕਟਰ ‘ਚ ਕਿਸੇ ਮੁਕਾਮ ‘ਤੇ ਪਹੁੰਚਣ ਲਈ ਤਾਂ ਛੁੱਟੀਆਂ ਲੈ ਕੇ ਪਹੁੰਚਣਾ ਸੰਭਵ ਨਹੀਂ। ਉਸ ਨੇ ਬੈਂਕ ਦੇ ਡਾਇਰੈਕਟਰ ਤੱਕ ਦੇ ਅਹੁਦੇ ਤੱਕ ਪਹੁੰਚਣ ਦੀ ਪੂਰੀ ਵਾਹ ਲਗਾਈ ਹੋਈ ਸੀ। ‘ਆਖਿਰਕਾਰ, ਕਿਉਂ ਮੌਮ ਨੂੰ ਇਸ ਉਮਰ ‘ਚ ਵੀ ਘਰ ਦੇ ਖਰਚੇ ਚਲਾਉਣ ਲਈ ਫੈਕਟਰੀਆਂ ‘ਚ ਕੰਮ ਕਰਨਾ ਪਵੇ… ਡੈਡ ਨੂੰ ਵੀ ਹੁਣ ਆਰਾਮ ਚਾਹੀਦੈ… ਕਿੰਨਾ ਕੰਮ ਕੀਤੈ ਉਹਨਾਂ ਨੇ ਸਾਰੀ ਉਮਰ, ਟੈਕਸੀ ਚਲਾਉਂਦਿਆਂ ਹੁਣ ਵੀ ਤੀਜੇ ਕੁ ਦਿਨ ਮਾੜੀ ਸਵਾਰੀ ਮਿਲ ਹੀ ਜਾਂਦੀ ਹੈ ਜੋ ਕਿਰਾਇਆ ਵੀ ਨਹੀਂ ਦਿੰਦੀ ਤੇ ਮਾਰਨ ਦੀ ਧਮਕੀ ਵੀ ਦੇ ਜਾਂਦੀ ਹੈ… ਕਿੰਨੀ ਖ਼ਤਰਨਾਕ ਜੌਬ ਹੈ ਕੈਬੀਆਂ ਦੀ… ਕੀ ਪਤਾ ਹੁੰਦੈ ਕਿ ਕਿਹੋ ਜਿਹੇ ਬੰਦੇ ਨਾਲ ਵਾਹ ਪੈਣ ਵਾਲਾ ਹੈ’ਉਸ ਨੇ ਫੇਰ ਟਾਈਮ ਦੇਖਿਆ। ਜੇ ਸਵੇਰ ਦੀ ਫਲਾਈਟ ਮਿਲੀ ਤਾਂ ਉਹਦੇ ਕੋਲ ਸਿਰਫ਼ ਚਾਲੀ ਘੰਟੇ ਹੀ ਹੋਣਗੇ ਘਰਦਿਆਂ ਨਾਲ ਬਿਤਾਉਣ ਲਈ। ਉਹ ਵੀ ਜੇ ਸਵੇਰੇ ਮੌਸਮ ਠੀਕ ਹੋ ਜਾਵੇ ਤਾਂ।ਘੁੰਮਣਘੇਰੀਆਂ ‘ਚ ਪਿਆ ਉਹ ਏਅਰਪੋਰਟ ਦੀ ਵੱਡੀ ਸ਼ੀਸ਼ੇ ਦੀ ਦੀਵਾਰ ਕੋਲ ਆ ਬਾਹਰ ਨੂੰ ਦੇਖਣ ਲੱਗਾ। ਬਰਫ਼ ਦੇ ਤਾਂ ਢੇਰ ਲੱਗ ਚੁੱਕੇ ਸਨ ਤੇ ਪਈ ਵੀ ਜਾ ਰਹੀ ਸੀ। ਇੱਕ ਦੋ ਵੱਡੇ ਸਨੋ-ਰਿਮੂਵਲ ਟਰੱਕ ਹੀ ਹੌਲੀ ਹੌਲੀ ਚੱਲਦੇ ਅਪਣਾ ਕੰਮ ਕਰਦੇ ਨਜ਼ਰ ਆ ਰਹੇ ਸਨ। ਆਲਾ ਦੁਆਲਾ ਸਭ ਧੁੰਦਲਾ ਹੋ ਚੁੱਕਾ ਸੀ।“ਐਕਸਕਿਊਜ਼ ਮੀ” ਉਸ ਨੇ ਕੋਲੋਂ ਲੰਘਦੀ ਨੇਵੀ ਯੂਨੀਫਾਰਮ ਵਾਲੀ ਇੱਕ ਸਟਾਫ਼ ਮੈਂਬਰ ਨੂੰ ਕਿਹਾ।
(adsbygoogle = window.adsbygoogle || []).push({});
ਯੈੱਸ, ਹਾਓ ਕੈਨ ਆਈ ਹੈਲਪ ਯੂ ਸਰ?” ਉਹ ਰੁਕੀ, ਪਹਿਲਾਂ ਤਾਂ ਉਹ ਔਖੀ ਜਿਹੀ ਲੱਗੀ ਪਰ ਉਹਦੇ ਡਿਜ਼ਾਈਨਰ ਕੋਟ ਵੱਲ ਵੇਖ ਥੋੜ੍ਹੀ ਮੁਸਕਰਾਈ।“ਵਿੱਚ ਵੇ ਇਜ਼ ਕਾਰ ਰੈਂਟਲ?”“ਔਨ ਦ ਲੋਅਰ ਲੈਵਲ… ਬੈਗੇਜ ਕਲੇਮ ਦੇ ਸਾਈਨ ਵੱਲ ਨੂੰ ਜਾਓ ਤੇ ਅੱਗੋਂ ਕਾਰ ਰੈਂਟਲ ਦੇ ਸਾਈਨ ਆ ਜਾਣਗੇ। ਪਰ ਮੈਨੂੰ ਲੱਗਦੈ ਜ਼ਿਆਦਾ ਕਾਰਾਂ ਨਹੀਂ ਰਹੀਆਂ ਹੋਣੀਆਂ ਕਿਉਂਕਿ ਨੇੜੇ ਤੇੜੇ ਜਾਣ ਵਾਲੇ ਲੋਕ ਤਾਂ ਕਾਰਾਂ ਰੈਂਟ ਕਰਕੇ ਲੈ ਗਏ”“ਥੈਂਕ ਯੂ ਫੌਰ ਯੂਅਰ ਹੈਲਪ” ਉਹਨੇ ਅਪਣਾ ਸਿਰ ਨਿਵਾ ਮੁਸਕਰਾਉਂਦਿਆਂ ਕਿਹਾ ਤੇ ਤੁਰ ਪਿਆ।ਸੱਚਮੁੱਚ ਹੀ ਕਾਰਾਂ ਦੇ ਕਾਊਂਟਰ ‘ਤੇ ਤਾਂ ਸੁੰਨਮਸਾਣ ਸੀ। ਕਾਊਂਟਰ ਤੇ ਪਹੁੰਚ ਉਹਨੇ ਦਫ਼ਤਰ ਵੱਲ ਝਾਤੀ ਮਾਰੀ। ਅੰਦਰ ਕਿਸੇ ਦੇ ਗੱਲਾਂ ਕਰਨ ਦੀ ਆਵਾਜ਼ ਆਈ।“ਲਾਸਟ ਕਾਰ, ਯੂ ਆਰ ਲੱਕੀ”, ਇੱਕ ਆਦਮੀ ਨੇ ਦੂਜੇ ਨੂੰ ਚਾਬੀਆਂ ਫੜਾਉਂਦਿਆਂ ਕਿਹਾ।“ਡੋਂਟ ਯੂ ਹੈਵ ਮੋਰ ਕਾਰਜ਼?” ਦੀਪਕ ਨੇ ਪੁੱਛਿਆ।“ਦੈਟ ਵਾਜ਼ ਦ ਲਾਸਟ ਵੰਨ, ਸੌਰੀ” ਉਸ ਆਦਮੀ ਦੇ ਲਿਬੜੇ ਜਿਹੇ ਹੱਥਾਂ ਤੇ ਨਹੁੰਆਂ ਥੱਲੇ ਜੰਮੀ ਮੈਲ ਵਾਲੀਆਂ ਉਂਗਲਾਂ ਨੂੰ ਮਲਦਿਆਂ ਕਿਹਾ।“ਯਾਰ ਮੈਥੋਂ ਸੌ ਡਾਲਰ ਵੱਧ ਲੈ ਲਾ… ਮੈਨੂੰ ਜ਼ਰੂਰੀ ਚਾਹੀਦੀ ਸੀ ਕਾਰ” ਉਸ ਨੇ ਚਾਬੀਆਂ ਵਾਲੇ ਆਦਮੀ ਨੂੰ ਤਰਲਾ ਪਾਇਆ।“ਨੋ ਵੇਅ… ਵੀ ਆਰ ਗੈਟਿੰਗ ਮੈਰਿਡ ਟੁਮੌਰੋ, ਕੈਂਟ ਡੂ ਦੈਟ ਬਡੀ… ਆਈ ਐਮ ਸੌਰੀ” ਉਸ ਆਦਮੀ ਨੇ ਅਪਣੇ ਭੂਰੇ ਵਾਲ ਮੱਥੇ ਤੋਂ ਪਿੱਛੇ ਕਰਦਿਆਂ ਅਪਣੀਆਂ ਗੋਲ ਸ਼ੀਸ਼ੇ ਦੀਆਂ ਐਨਕਾਂ ‘ਚੋਂ ਉਸ ਵੱਲ ਤੱਕਿਆ।ਦੀਪਕ ਮਨ ਹੀ ਮਨ ਸੋਚ ਰਿਹਾ ਸੀ ਕਿ ਕੋਈ ਭਲਾ ਵਿਆਹ ਤੋਂ ਇੱਕ ਦਿਨ ਪਹਿਲਾਂ ਘਰ ਜਾਂਦਾ ਹੁੰਦੈ… ਸ਼ਾਇਦ ਇਹ ਮੈਥੋਂ ਵੀ ਜਿ਼ਆਦਾ ਬਿਜ਼ੀ ਹੋਵੇ… ਹਾਲੇ ਸੋਚ ਹੀ ਰਿਹਾ ਸੀ ਕਿ ਪਿੱਛੋਂ ਆਵਾਜ਼ ਆਈ,“ਸ਼ੁਕਰ ਐ ਰੌਜਰ, ਆਪਾਂ ਨੂੰ ਕਾਰ ਮਿਲ ਗਈ… ਨਹੀਂ ਤਾਂ ਰਾਤ ਇਸ ਏਅਰਪੋਰਟ ਦੀਆਂ ਕੁਰਸੀਆਂ ‘ਤੇ ਹੀ ਕੱਟਣੀ ਪੈਣੀ ਸੀ” ਉਹ ਹੱਸੀ ਤੇ ਦੌੜ ਕੇ ਆਣ ਕਰਕੇ ਹੱਫੀ ਹੋਈ ਵੀ ਸੀ।ਦੀਪਕ ਤਾਂ ਉਸ ਨੂੰ ਦੇਖ ਸੁੰਨ ਹੀ ਹੋ ਗਿਆ। ਉਹਦਾ ਸਾਹ ਹੀ ਅਟਕ ਗਿਆ। ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਾ।
Leave a Reply