ਪੰਜਾਬੀ ਕਹਾਣੀ /ਤਨਖਾਹ, ਪਰਕ ਅਤੇ ਗੁਲਾਬੀ ਪਰਚੀ /ਗੁਰਬਚਨ ਸਿੰਘ ਭੁੱਲਰ
ਤਾਰਾ ਆ ਗਈ ਸੀ।ਗਿਆਨ ਚੰਦ ਨੇ ਪਿਛਲੀ ਗਲੀ ਵਾਲਾ ਬੂਹਾ ਖੋਲ੍ਹ ਦਿੱਤਾ ।
”ਨਮਸਤੇ ਬਾਊ ਜੀ”, ਤਾਰਾ ਨੇ ਝਾੜੂ ਬਾਂਹ ਹੇਠ ਦੱਬ ਕੇ ਹੱਥ ਜੋੜੇ ।
ਲੋਕ ਆਮ ਕਰਕੇ ਕਲਰਕਾਂ ਨੂੰ ਬਾਬੂ ਆਖਦੇ ਜੋ ਬੋਲਣ ਵਿਚ ਬਾਊ ਬਣ ਗਿਆ ਸੀ । ਜੀਵਨ ਵਿਚ ਜਦੋਂ ਜਦੋਂ ਗਿਆਨ ਚੰਦ ਦਾ ਵਾਹ ਕਿਸੇ ਬਾਊ ਨਾਲ ਪਿਆ ਸੀ, ਉਹਦਾ ਕੰਮ ਲਟਕਾਉਣ ਵਾਲਾ, ਕੰਮ ਕਰਨ ਤੋਂ ਪਹਿਲਾਂ ਫ਼ਾਈਲ ਦੀ ਓਟ ਵਿਚ ਹੱਥ ਫੈਲਾਉਣ ਵਾਲਾ ਤੇ ਕੰਮ ਹੋਏ ਤੋਂ ਚਾਹ-ਪਾਣੀ ਮੰਗਣ ਵਾਲਾ ਰੂਪ ਹੀ ਸਾਹਮਣੇ ਆਇਆ ਸੀ ।
ਇਸੇ ਕਰਕੇ ਜਦੋਂ ਕੋਈ ਆਦਰ-ਭਾਵਨਾ ਨਾਲ ਵੀ ਬਾਊ ਗਿਆਨ ਚੰਦ ਆਖਦਾ, ਉਹਨੂੰ ਚੰਗਾ ਨਾ ਲਗਦਾ । ਹੁਣ ਪਰ ‘ਕੰਮ ਵਾਲੀਆਂ’ ਸਭ ਨੂੰ ਬਾਊ ਜੀ ਹੀ ਆਖਦੀਆਂ । ਹੌਲੀ ਹੌਲੀ ਉਹਨੂੰ ਵੀ ਇਹ ਸੰਬੋਧਨ ਸਾਧਾਰਨ ਲੱਗਣ ਲੱਗ ਪਿਆ। ਘਰ ਵਿਚ ਝਾੜੂ-ਪੋਚਾ ਕਰਨ ਵਾਲੀ ਅਤੇ ਗਲੀ ਵਿਚੋਂ ਕੂੜਾ ਲਿਜਾਣ ਵਾਲੀ, ਉਹ ਬੰਗਾਲ ਤੋਂ ਹੋਵੇ ਜਾਂ ਉੜੀਸਾ ਤੋਂ, ਛਤੀਸ਼ਗੜ੍ਹ ਤੋਂ ਹੋਵੇ ਜਾਂ ਉੱਤਰਾਖੰਡ ਤੋਂ, ਉੱਤਰ ਪ੍ਰਦੇਸ਼ ਤੋਂ ਹੋਵੇ ਜਾਂ ਬਿਹਾਰ ਤੋਂ, ਹਰ ਘਰ ਦੇ ਵਡੇਰੇ ਨੂੰ ਬਾਊ ਜੀ ਤੇ ਵਡੇਰੀ ਨੂੰ ਬੀਬੀ ਜੀ ਹੀ ਆਖਦੀ । ਗਿਆਨ ਚੰਦ ਹੈਰਾਨ ਹੁੰਦਾ, ਇਕ ਦੂਜੀ ਤੋਂ ਭੂਗੋਲਿਕ ਫ਼ਰਕ ਵਾਲੀਆਂ ਅਤੇ ਇਕ ਦੂਜੀ ਦੀ ਬੋਲੀ ਤੱਕ ਤੋਂ ਅਨਜਾਣ ਉਹ ਇਕ ਸਾਂਝੇ ਸੰਬੋਧਨ ਉੱਤੇ ਕਿਵੇਂ ਪੁੱਜ ਜਾਂਦੀਆਂ ਹਨ । ਸ਼ਾਇਦ ਬਿਮਾਰੀ ਵਾਂਗ ਇਸ ਸ਼ਬਦ ਦੀ ਲਾਗ ਪੁਰਾਣੀਆਂ ਤੋਂ ਨਵੀਆਂ ਨੂੰ ਲਗਦੀ ਰਹਿੰਦੀ ਹੈ ।
”ਸੁਖੀ ਰਹਿ…ਭਗਵਾਨ ਤੈਨੂੰ ਲੰਮੀ ਉਮਰ ਦੇਵੇ…”,ਗਿਆਨ ਚੰਦ ਨੇ ਰਸੋਈ ਵੱਲ ਮੁੜਦਿਆਂ ਅਸੀਸ ਦਿੱਤੀ ।
”ਲੰਮੀ ਉਮਰ ਦੀ ਦੁਰਸੀਸ ਨਾ ਦਿਓ, ਬਾਊ ਜੀ…ਲੰਮੀ ਉਮਰ ਜਿਉਂ ਕੇ ਲੰਮਾ ਨਰਕ ਕਾਹਦੇ ਲਈ ਭੋਗਣਾ ਹੋਇਆ ।” ਤਾਰਾ ਖੁੱਲ੍ਹੇ ਬੂਹੇ ਦੀ ਚੁਗਾਠ ਦਾ ਸਹਾਰਾ ਲੈ ਕੇ ਫ਼ਰਸ਼ ਉੱਤੇ ਬੈਠ ਗਈ ।
”ਅੱਜ ਫੇਰ ਕਮਲੀਆਂ ਮਾਰਨ ਲੱਗ ਪਈ ! ਹੁਣ ਤੈਨੂੰ ਕੀ ਹੋ ਗਿਆ ? ਠਹਿਰ, ਮੈਂ ਤੇਰੀ ਚਾਹ ਲਿਆਉਂਦਾ ਹਾਂ । ਪਹਿਲਾਂ ਚਾਹ ਪੀ” ਗਿਆਨ ਚੰਦ ਨੂੰ ਤਾਰਾ ਦੇ ਲੰਮੇ ਨਰਕ ਦੀ ਜਾਣਕਾਰੀ ਲੈਣ ਦੀ ਕੋਈ ਬਹੁਤੀ ਉਤਸੁਕਤਾ ਜਾਂ ਲੋੜ ਨਹੀਂ ਸੀ । ਉਹਦੀਆਂ ‘ਕਮਲੀਆਂ’ ਉਹ ਕਈ ਵਾਰ ਸੁਣ ਚੁੱਕਿਆ ਸੀ । ਉਹ ਇੱਕੋ ਦਰਦ-ਕਹਾਣੀ ਦੀਆਂ ਵੱਖ-ਵੱਖ ਝਲਕੀਆਂ ਹੁੰਦੀਆਂ । ਉਹਦੀਆਂ ਕਹਾਣੀਆਂ ਤੋਂ ਬਿਨਾਂ ਵੀ ਗਿਆਨ ਚੰਦ ਨੂੰ ਅਨੇਕ ਹੋਰ ਕਹਾਣੀਆਂ ਦੀ ਸੋਝੀ ਸੀ, ਜੋ ਤਾਰਾ ਦੀਆਂ ਨਾ ਹੁੰਦਿਆਂ ਵੀ ਤਾਰਾ ਦੀਆਂ ਹੀ ਸਨ ।ਆਟੇ-ਦਾਲ ਦੇ ਲਗਾਤਾਰ ਵਧਦੇ ਭਾਅ ਇਹਨਾਂ ਪੁਰਾਣੀਆਂ ਕਹਾਣੀਆਂ ਨੂੰ ਨਿੱਤ-ਨਵੀਆਂ ਰਖਦੇ ।
ਤਾਰਾ ਪਰੇਸ਼ਾਨ ਹੋ ਕੇ ਆਖਦੀ,” ਪਤਾ ਨਹੀਂ ਕਿਧਰ ਉੱਡ ਗਈ ਗਰੀਬਾਂ ਦੀ ਦਾਲ । ਖਾਈਏ ਤਾਂ ਕੀ ਖਾਈਏ |”
(adsbygoogle = window.adsbygoogle. . .
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਸਾਡਾ ਸਹਿਯੋਗ ਦੋ ਤਰੀਕਿਆਂ ਨਾਲ ਕਰ ਸਕਦੇ ਹੋ
ਇਕੋ ਵਾਰ ਸਹਿਯੋਗ ਰਾਸ਼ੀ ਦੇ ਕੇ ਜਾਂ ਸਲਾਨਾ ਮੈਂਬਰਸ਼ਿਪ ਰਾਹੀਂ
ਇਕੋ ਵਾਰ ਸਹਿਯੋਗ ਕਰਨ ਲਈ ਰਕਮ ਚੁਣੋ।
ਮਹੀਨੇਵਾਰ, ਛਿਮਾਹੀ, ਸਲਾਨਾ, ਪੰਜ-ਸਾਲਾ ਮੈਂਬਰਸ਼ਿਪ
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
by
Comments
One response to “ਪੰਜਾਬੀ ਕਹਾਣੀ /ਤਨਖਾਹ, ਪਰਕ ਅਤੇ ਗੁਲਾਬੀ ਪਰਚੀ /ਗੁਰਬਚਨ ਸਿੰਘ ਭੁੱਲਰ”
Bhullar Sahib kamal dee kahani likhi hai apne….bilkul ajoki….Wah !
Leave a Reply