ਪਵਿੱਤਰ ਕੌਰ ਮਾਟੀ
ਮੈਂ ਕੁਰਸੀ ‘ਤੇ ਬੈਠੀ ਧੁੱਪ ਸੇਕ ਰਹੀ ਹਾਂ…ਨਿੱਕੀ ਜਿਹੀ ਮੈਸੇਜ ਰਿੰਗ ਮੇਰਾ ਧਿਆਨ ਮੁਬਾਇਲ ਵੱਲ ਖਿੱਚ ਲੈਂਦੀ ਹੈ। ਮੋਬਾਇਲ ਦੀ ਸਕਰੀਨ ‘ਤੇ ਉਂਗਲਾਂ ਵੱਜਣ ਲੱਗੀਆਂ, ਵੱਟਸਅੱਪ ਖੁੱਲ੍ਹਦਾ ਹੈ ਤਾਂ ਦੇਖਦੀ ਹਾਂ ਵੀਰ ਗੈਰੀ ਦਾ ਮੈਸੇਜ ਹੈ,
” ਸਿੰਮੀ ਤੇਰੀ ਭਾਬੀ ਦਾ ਬਰਥ ਡੇ ਆ ਅੱਜ, ਤੂੰ ਵਿਸ਼ ਕਰਦੇ…ਪਾਪਾ ਬੀਬੀ ਨੂੰ ਆਖ, ਕਾਲ ਕਰ ਲੈਣ। ਕਿਹੜਾ ਟੁੱਟਿਆ ਜਾਣਾ। ਉਹ ਤਾਂ ਪਤਾ ਈ ਆ ਗੁੱਸੇ ‘ਚ ਕਮਲੀ ਹੋ ਜਾਂਦੀ ਆ। ਉਂਝ ਉਹਦੇ ਮਨ ‘ਚ ਕੁਛ ਨੀ…ਨਾਲੇ ਨੌਹਾਂ ਨਾਲੋਂ ਮਾਸ ਵੀ ਕਦੇ ਟੁੱਟਿਆ…ਆਪਾਂ ਜੁੜਦੇ ਜੁੜ ਜਾਵਾਂਗੇ। ਸਮਝਾ ਇਹਨਾ ਨੂੰ, ਗੁੱਸਾ ਥੁੱਕ ਦੇਣ। ਉਹਦੇ ਕਰਕੇ ਈ ਤਾਂ ਆਪਾਂ ਅਮਰੀਕਾ ਬੈਠੇ ਆਂ…। ਦੋ ਹੀ ਤਾਂ ਭੈਣ ਭਰਾ ਹਾਂ ਆਪਾਂ। ਇੰਝ ਕਿੰਨਾ ਚਿਰ ਸਰਦਾ…। ਸ਼ਾਇਦ ਤੇਰੀ ਭਾਬੀ ਫਿਰ ਬੀਬੀ ਪਾਪਾ ਨੂੰ ਘਰ ਬੁਲਾ ਲਵੇ। ਵੀਕ ਐਂਡ ‘ਤੇ ਕੇਕ ਦਾ ਪ੍ਰੋਗ੍ਰਾਮ ਰੱਖਿਆ।”
ਮੈਂ ਪਾਪਾ ਤੇ ਬੀਬੀ ਵੱਲ ਦੇਖਿਆ।
” ਚੁਗ ਲੋ, ਚੁਗ ਲੋ…ਕਰਮਾਂ ਵਾਲਿਓ ਜਿਹੜਾ ਦਾਣਾ ਪਾਣੀ ਕਰਮਾਂ ‘ਚ ਲਿਖਿਆ। ਖੌਰੇ ਕਿੱਥੇ-ਕਿੱਥੇ ਭਟਕਣਾ ਤੁਸੀਂ ਵੀ ਸਾਡੇ ਵਾਂਗ…। ਬੀਬੀ ਆਪਣੇ ਤੋਂ ਬਚੀ ਅੱਧੀ ਕੁ ਰੋਟੀ ਨੂੰ ਬਰੀਕ-ਬਰੀਕ ਚੂਰ ਕੇ ਪਲੇਟ ‘ਚ ਪਾ ਕੇ ਫਰਸ਼ ‘ਤੇ ਇੱਕ ਪਾਸੇ ਚਿੜੀਆਂ ਵੱਲ ਕਰ ਦਿੰਦੀ ਹੈ। ਰੰਗ-ਬਰੰਗੀਆਂ ਨਿੱਕੀਆਂ-ਨਿੱਕੀਆਂ ਚਿੜੀਆਂ ਬੂਟਿਆਂ ਤੋਂ ਉੱਡ ਕੇ ਪਲੇਟ ਦੁਆਲੇ ਆ ਕੇ ਬੈਠਣ ਲੱਗੀਆਂ।
ਬੀਬੀ ਦੀਆਂ ਅੱਖਾਂ ‘ਚ ਖੁਸ਼ੀ ਦਾ ਰੌਂਅ…ਚਿੜੀਆਂ ਨੇ ਉਸ ਦੀ ਗੱਲ ਸਮਝ ਲਈ ਸੀ।
ਕਈ ਦਿਨਾਂ ਬਾਅਦ ਨਿਕਲੀ ਕੋਸੀ ਜਿਹੀ ਧੁੱਪ ਨੇ ਗਮਲਿਆਂ ਵਿੱਚ ਲੱਗੇ ਫੁੱਲ-ਬੂਟਿਆਂ ਨੂੰ ਟਹਿਕਣ ਲਾ ਦਿੱਤਾ ਸੀ।
”ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਿਖਿਆ।”
ਪਾਪਾ ਗੁਣਗੁਣਾ ਰਹੇ ਸੀ। ਆਪਣੀਆਂ ਬੀਜੀਆਂ ਸਬਜ਼ੀਆਂ ਵੱਲ ਦੇਖ ਕੇ ਖੁਸ਼ ਹੋ ਰਹੇ ਨੇ।
ਮੈਂ ਕਈ ਵਾਰ ਮੈਸੇਜ ਪੜ੍ਹ ਲਿਆ। ਨਾ ਤਾਂ ਬੀਬੀ ਪਾਪਾ ਨੂੰ ਦੱਸਣ ਦੀ ਹਿੰਮਤ ਪੈਂਦੀ ਹੈ ਨਾ ਹੀ ਉਸ ਦਾ ਜਵਾਬ ਦੇਣ ਨੂੰ ਜੀਅ ਕਰਦਾ ਹੈ। ਗੈਰੀ ਵੀਰ ‘ਤੇ ਗੁੱਸਾ ਆ ਰਿਹਾ ਹੈ।ਐਡੀ ਵੱਡੀ ਗੱਲ ਨੂੰ ਉਹ ਆਰਾਮ ਨਾਲ ਵਿਸਾਰ ਗਿਆ।
ਉਹਨੂੰ ਆਪਣੇ ਮਾਂ-ਬਾਪ ਦੀ ਹੋਈ ਬੇਇਜ਼ਤੀ ਦਾ ਦਰਦ ਕਿਉਂ ਮਹਿਸੂਸ ਨਹੀਂ ਹੋ ਰਿਹਾ। ਇਹ ਉਹੀ ਗੈਰੀ ਆ ਜਿਹਨੂੰ ਪਾਪਾ ਦੇ ਢਿੱਡ ‘ਤੇ ਪਏ ਨੂੰ ਹੀ ਨੀਂਦ ਆਉਂਦੀ ਸੀ। ਬੀਬੀ ਸਿਰਫ਼ ਮੇਰੀ ਆ। ਮੈਂ ਗੈਰੀ ਤੋਂ ਸਾਲ ਕੁ ਛੋਟੀ ਆਂ…ਮੈਨੂੰ ਬੀਬੀ ਨੇ ਬੋਤਲ ਦੇ ਦੁੱਧ ‘ਤੇ ਲਾ ਦਿੱਤਾ ਤੇ ਸਾਰਾ ਦੁੱਧ ਗੈਰੀ ਚੁੰਘਦਾ ਰਿਹਾ। ਵੱਡਾ ਹੋ ਕੇ ਸਾਰਾ ਕੁੱਝ ਭੁੱਲ ਗਿਆ। ਆਪਣੇ ਫਰਜ਼ ਵੀ…ਦਿਲ ਤਾਂ ਕਰਦਾ ਇਹਨੂੰ ਪੁੱਛਾਂ ਕਿ ਇਹ ਉਹੀ ਬੀਬੀ-ਪਾਪਾ ਨੇ ਕਿ ਹੁਣ ਸੰਦੀਪ ਭਾਬੀ ਹੀ ਤੇਰਾ ਸਭ ਕੁੱਝ ਹੋ ਗਈ ਏ? ਚੁੱਪ ਹੀ ਚੰਗੀ ਬੱਸ, ਪਾਪਾ ਦੇ ਕਹਿਣ ਵਾਂਗ, ” ਇੱਕ ਚੁੱਪ ਸੌ ਸੁੱਖ…ਭਾਈ ਇਹ ਤਾਂ ਸਮੁੰਦਰ ਆ, ਵੱਡੀ ਮੱਛੀ ਛੋਟੀ ਨੂੰ ਖਾ ਜਾਂਦੀ ਐ। ਇੱਥੇ ਰਿਵਾਜ਼ ਆ ਜਿਹੜਾ ਪਹਿਲਾਂ ਆਉਂਦਾ, ਦੂਜੇ ਰਿਸ਼ਤੇਦਾਰਾਂ ਨੂੰ ਬੁਲਾਉਂਦਾ…ਉਹ ਚਾਹੁੰਦਾ ਉਹ ਸਾਰੀ ਉਮਰ ਈਨ ਮੰਨਣ ਜੁੱਤੀ ਥੱਲੇ ਰਹਿਣ…।”
ਇਹ ਵੀ ਪੜ੍ਹੋ…
ਸੰਦੀਪ ਕਈ ਦਿਨਾਂ ਦੀ ਆਪਣੀ ਮੰਮੀ ਦੇ ਘਰ ਸੀ। ਅਵੀ-ਸਵੀ ਵੀ ਨਾਨਕੇ ਕਦੇ ਆਪਣੇ ਘਰ ਆ ਜਾਂਦੇ। ਗੈਰੀ ਨੇ ਟਰੱਕ ‘. . .
Leave a Reply