ਤੇਰੇ ਸ਼ਹਿਰ: ਬਲਜਿੰਦਰ ਸੰਘਾ

ਤੇਰੇ ਸ਼ਹਿਰ
(ਇੱਕ ਪ੍ਰਦੇਸੀ ਦਾ ਖ਼ਤ)

ਦੱਸ ਕਿੰਝ ਆਈਏ ਤੇਰੇ ਸ਼ਹਿਰ
ਰਹਿੰਦੀ ਹਿੰਸਾ ਚੱਤੋ ਪਹਿਰ
ਜਾਨਵਰ ਸੁਣਿਆ ਰਲਕੇ ਬਹਿੰਦੇ
ਆਦਮ ਦੇ ਵਿਚ ਡੂੰਘਾ ਵੈਰ
ਦੱਸ ਕਿੰਝ ਆਈਏ…

ਲਹੂ ‘ਨਾ ਲਿਬੜੇ ਖ਼ਤ ਤੂੰ ਪਾਉਣਾ
ਕਲਮ ਨੀ ਲੱਗਦਾ ਖੰਜਰ ਵਾਹੁੰਨਾ
ਲਿਖਿਆ ਆਪਣੇ ਕਤਲ ਨੇ ਕਰਦੇ
ਅੱਥਰੂ ਵਹਾਉਂਦੇ ਜੋ ਨੇ ਗੈਰ
ਦੱਸ ਕਿੰਝ ਆਈਏ…

ਚਿੱਟੇ ਦਿਨ ਹੀ ਨੇਰ੍ਹ ਪਿਆ ਹੈ
ਅਣਜੰਮੀਆਂ ਦਾ ਢੇਰ ਪਿਆ ਹੈ
ਕੁੱਖ ਨੂੰ ਕੁੱਖ ਵਿਚ ਕਤਲ ਕਰਾ ਕੇ
ਜੱਗ ਜਣਨੀ ਦੀ ਮੰਗਣ ਖ਼ੈਰ
ਦੱਸ ਕਿੰਝ ਆਈਏ…

ਅਸੀਂ ਦੋਸਤਾ ਐਥੇ ਈ ਚੰਗੇ
ਮਿਲਕੇ ਰਹਿੰਦੇ ਰੰਗ-ਬਰੰਗੇ
ਤੇਰੇ ਸ਼ਹਿਰ ਦੇ ਦੰਗਿਆਂ ਨਾਲੋਂ
ਥੋੜਾ ਘੱਟ ਹੈ ਨਸਲੀ ਜ਼ਹਿਰ
ਦੱਸ ਕਿੰਝ ਆਈਏ ਤੇਰੇ ਸ਼ਹਿਰ
ਰਹਿੰਦੀ ਹਿੰਸਾ ਚੱਤੋ ਪਹਿਰ

-ਬਲਜਿੰਦਰ ਸੰਘਾ


Posted

in

,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com