ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ: ਜਗਤਾਰ ਸਿੰਘ ਭਾਈਰੂਪਾ

ਵੱਸਦੇ ਵਿਦੇਸ਼ਾਂ ਵਿਚ ਸੁਣੋ ਮੇਰੇ ਪੁੱਤਰੋ ਉਏ
ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ?
ਵੇਖੋ ਆ ਕੇ ਰੁਲਦੀ ਪੰਜਾਬੀ ਬੋਲੀ ਗਲੀਆ ‘ਚ
ਕਾਲੇ ਰੰਗ ਚੜੇ ਨੇ ਗੁਲਾਬ ਨੂੰ।

ਪ੍ਰਵਾਸੀ ਅੱਜ ਧੀਆਂ ਉੱਤੇ ਮਾੜੀ ਅੱਖ ਰੱਖਦੇ ਨੇ
ਕਿਹੜਾ ਦੁੱਖ ਦੱਸਾਂ ਨਾ ਜਨਾਬ ਨੂੰ
ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ?

ਡਾਲਰਾਂ ਦੀ ਛਾਂਵੇ ਤੁਸੀਂ ਸੁਣਦੇ ਵਿਦੇਸ਼ੀ ਗਾਣੇ
ਕਿਹੜਾ ਜੋੜੇ ਮੇਰੀ ਟੁੱਟੀ ਹੋਈ ਰਬਾਬ ਨੂੰ
ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ……?

ਲੱਭੋ ਮਰੀ ਪੱਗ ਜੋ ਗੁਆਚੀ ਕਿਸੇ ਠਾਣੇ ਵਿਚ
ਸਾਂਭੋ ਆ ਕੇ ਲੁੱਟੀ ਜਾਂਦੇ ਆਬ ਨੂੰ
ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ?

ਕੁੱਖਾਂ ਵਿਚ ਮਾਰੀ ਜਾਂਦੇ ਮਾਈ ਭਾਗੋ ਲੋਕ ਸਾਰੇ
ਭੁੱਲੇ ਖਿਦਰਣੇ ਵਾਲੀ ਢਾਬ ਨੂੰ
ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ?

ਇਥੇ ਪੁੱਤ ਨਸ਼ਿਆ ਨੇ ਜੜ੍ਹਾਂ ਤੱਕ ਖਾ ਲਏ
ਲੋਕੀਂ ਪਾਣੀਂ ਵਾਗੂ ਪੀਦੇ ਨੇ ਸ਼ਰਾਬ ਨੂੰ
ਵਸਦੇ ਵਿਦੇਸ਼ਾਂ ਵਿਚ ਸੁਣੋ ਮੇਰੇ ਪੁੱਤਰੋ ਉਏ
ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ?

-ਜਗਤਾਰ ਸਿੰਘ ਭਾਈਰੂਪਾ

Comments

6 responses to “ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ: ਜਗਤਾਰ ਸਿੰਘ ਭਾਈਰੂਪਾ”

 1. Anonymous Avatar
  Anonymous

  je put bhej te bahr,je munde ho gaye nashai,je kuri vhaun lai dahej nahin,punjab dian dhian nu parvaasi change lagne han.Sade munde gorian khrab karde ne tan kudrat koi lila jaroor rache gi.bhale daakh bajorian,kikkar beeje jutt !

 2. Anonymous Avatar
  Anonymous

  ਵਾਹ ਜੀ ਕਿਆ ਬਾਤ ਹੈ

 3. Anonymous Avatar
  Anonymous

  ਵਾਹ ਜੀ ਵਾਹ

 4. Anonymous Avatar
  Anonymous

  ਜਗਤਾਰ ਸਿੰਘ ਜੀ ਬਿਲ ਕੁੱਲ ਠੀਖ ਹੈ

 5. Anonymous Avatar
  Anonymous

  ਵਾਹ ਜਗਤਾਰ ਸਿੰਘ ਭਾਈਰੂਪਾ ਜੀ ਵਾਹ

 6. Anonymous Avatar
  Anonymous

  ਜਗਤਾਰ ਸਿੰਘ ਭਾਈ ਰੂਪਾ ਜੀ ਦੀ ਕਵਿਤਾ ਦੇ ਕਾਰਨ ਹੀ ਮੈਂ ਲਫਜਾਂ ਦੇ ਪੁਲ ਤੇ ਕਈ ਵਾਰ ਆਇ ਹਾਂ

Leave a Reply


Posted

in

,

Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com