ਨਾਵਲਕਾਰ ਜਸਵੰਤ ਸਿੰਘ ਕੰਵਲ ਨਾਲ 26 ਫਰਵਰੀ ਨੂੰ ਲੁਧਿਆਣਾ ਦੇ ਵਿਦਿਆਰਥੀ ਹੋਣਗੇ ਰੂ-ਬ-ਰੂ

ਕੁਲਬੀਰ ਸਿੰਘ ਸਿੱਧੂ ਦੇ ‘ਸ਼ਬਦਾਂ ਦੇ ਕਾਫਲੇ’ ਦੀ ਘੁੰਡ-ਚੁਕਾਈ




ਲੁਧਿਆਣਾ 23 ਫਰਵਰੀ ।
ਸਰਦਾਰ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ  ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਰੂ-ਬ-ਰੂ ਅਤੇ ਪੰਜਾਬੀ ਵਾਰਤਕਕਾਰ ਕੁਲਬੀਰ ਸਿੰਘ ਸਿੱਧੂ ਰਿਟਾਇਰਡ ਆਈ.ਏ.ਐੱਸ. ਦੀ ਸੱਜਰੀ ਪੁਸਤਕ ‘ਸ਼ਬਦਾਂ ਦੇ ਕਾਫਲੇ’ ਦਾ ਲੋਕ ਅਰਪਣ ਸਮਾਰੋਹ 26 ਫਰਵਰੀ ਸਵੇਰੇ 10:00 ਵਜੇ ਰਾਮਗੜ੍ਹੀਆ ਗਰਲਜ਼ ਕਾਲਜ ਮਿੱਲਰ ਗੰਜ ਲੁਧਿਆਣਾ ਦੇ ਬਾਬਾ ਗੁਰਮੁਖ ਸਿੰਘ ਹਾਲ ਵਿਖੇ ਹੋਵੇਗਾ। ਇਹ ਜਾਣਕਾਰੀ ਅਕੈਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿਚ ਵੱਖ-ਵੱਖ ਕਾਲਜਾਂ ਦੇ ਪੋਸਟ ਗਰੈਜੂਏਟ ਵਿਦਿਆਰਥੀ ਹਰਮਨ ਪਿਆਰੇ ਨਾਵਲਕਾਰ ਜਸਵੰਤ ਸਿੰਘ ਕੰਵਲ ਨਾਲ ਆਹਮੋ ਸਾਹਮਣੇ ਬੈਠ ਕੇ ਵਿਚਾਰ ਵਟਾਂਦਰਾ ਕਰ ਸਕਣਗੇ।
     ਰਾਮਗੜ੍ਹੀਆ ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾ: ਨਰਿੰਦਰ ਕੌਰ  ਸੰਧੂ, ਪ੍ਰਸਿੱਧ ਲੇਖਕ ਪ੍ਰੋ: ਰਵਿੰਦਰ ਭੱਠਲ ਅਤੇ ਡਾ: ਰਣਜੀਤ ਸਿੰਘ ‘ਸ਼ਬਦਾਂ ਦੇ ਕਾਫਲੇ’ ਪੁਸਤਕ ਬਾਰੇ ਆਪਣੇ ਪਰਚੇ ਪੜ੍ਹਨਗੇ।


by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com