ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੰਜਾਬੀ ਮਾਂ-ਬੋਲੀ ਨੂੰ ਸਮੇਂ ਦਾ ਹਾਣੀ ਬਣਾਉਦਿਆਂ ਤੇ ਸਾਰੇ ਭਾਰਤ ਵਿੱਚੋਂ ਪਹਿਲ ਕਰਦਿਆਂ ਪੰਜਾਬੀ ਭਾਸ਼ਾ ਵਿੱਚ ਪੀ.ਐਚ.ਡੀ. ਕਰਨ ਵਾਸਤੇ ‘ਆਨ-ਲਾਈਨ ਸਿੱਖਿਆ’ ਦਾ ਭਾਗਾਂ ਭਰਿਆ ਉਦਘਾਟਨ ਕਰ ਦਿੱਤਾ ਹੈ । 150 ਮੁਲਕਾਂ ਵਿੱਚ ਬੈਠੇ ਪੰਜਾਬੀ, ਜੋ ਪੰਜਾਬੀ ਵਿੱਚ ਖੋਜ ਕਾਰਜ ਕਰਨ ਦੇ ਚਾਹਾਵਾਨ ਹਨ, ਉਹ ਆਨ ਲਾਈਨ ਵੀਡੀਉ ਰਾਹੀਂ ਇੰਟਰਵਿਊ ਦੇ ਕੇ ਪੰਜਾਬੀ ਭਾਸ਼ਾ ਵਿੱਚ ਆਪਣੀ ਪੀ.ਐਚ.ਡੀ ਦੀ ਵਿੱਦਿਆ ਹਾਸਿਲ ਕਰਨ ਦਾ ਆਗਾਜ਼ ਕਰ ਸਕਦੇ ਹਨ । ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ-ਚਾਂਸਲਰ) ਡਾ. ਜਸਪਾਲ ਸਿੰਘ ਤੇ ਸਹਿਯੋਗੀ ਸਾਰੇ ਪੰਜਾਬੀ ਹਿਤੈਸ਼ੀ ਵਿਦਵਾਨਾਂ, ਜਿੰਨ੍ਹਾਂ ਨੇ ਇਹ ਕਾਰਜ ਨੇਪਰੇ ਚਾੜ੍ਹਨ ਵਿਚ ਯੋਗਦਾਨ ਦਿੱਤਾ ਹੈ ਅਤੇ ਜਿਨ੍ਹਾਂ ਨੇ ਇਹ ਪ੍ਰਣਾਲੀ ਲਾਗੂ ਕਰਨੀ ਹੈ, ਸਭ ਵਧਾਈ ਦੇ ਹੱਕਦਾਰ ਹਨ। ਪੰਜਾਬੀ ਨੂੰ ਸਦਾ ਚਿਰ ਜਿਊਂਦੀ ਰੱਖਣ ਲਈ, ਬਸ ਇਹੋ ਜਿਹੇ ਨੇਕ ਯਤਨਾਂ ਦੀ ਲੋੜ ਹੈ। ਆਉ ਰਲ ਕਿ ਇਸ ਵਿਚ ਆਪਣੇ ਯੋਗਦਾਨ ਪਾਈਏ।
-ਅਕਾਸ਼ ਦੀਪ ਭੀਖੀ ‘ਪ੍ਰੀਤ’
Leave a Reply