ਮੀਲਾਂ ਦਾ ਸਫਰ ਬਾਕੀ ਛੇਤੀ ਹੀ ਥੱਕ ਗਿਆਂ?
ਦੁਨੀਆਂ ਨੂੰ ਬਦਲਨ ਤੁਰਿਆਂ ਖੁਦ ਤੋਂ ਹੀ ਅੱਕ ਗਿਆਂ?
ਜੀਵਨ ਦੇ ਪੈਂਡੇ ਇੰਝ, ਮੁਕਾਇਆਂ ਨਾ ਮੁਕਦੇ
ਅਮ੍ਰਿਤ ਦੇ ਕੁੰਡ ਕਦੀ ਵੀ ਸੁਕਾਏਆਂ ਨਾ ਸੁਕਦੇ
ਸਬਰ ਦੇ ਘੁੱਟ ਪੀ ਕੇ ਤੁਰਦੇ ਹੀ ਰਹਿਣਾ ਪੈਣਾਂ
ਅਖਾਂ ਦੇ ਰੋਕ ਹੰਝੂ ਮੁਸਕਰਾਉਣਾ ਪੈਣਾਂ
ਸ਼ਾਇਦ ਕਿਸੇ ਗਲੀ ‘ਚੋਂ ਕੋਈ ਸਾਥ ਵੀ ਰਲੇ ਆ
ਐਪਰ ਸ਼ੁਰੂ ਦੇ ਵਿਚ ਤਾਂ ਕੱਲਿਆਂ ਹੀ ਆਉਣਾਂ ਪੈਣਾਂ
ਰਾਹਾਂ ‘ਚ ਭਾਂਵੇਂ ਕੰਡੇ ਪ੍ਰਵਾਹ ਨਾ ਕੇ ‘ਅਮਨ’ ਤੂੰ
ਭਾਂਵੇ ਨੇ ਪੈਰੀਂ ਛਾਲੇ ਪੰਧ ਤਾਂ ਮੁਕੌਣਾਂ ਪੈਣਾਂ

Leave a Reply