ਸੁਆਲ ਪੰਜਾਬੀ ਦਾ: ਜਗਤਾਰ ਸਿੰਘ ਭਾਈਰੂਪਾ

ਮੁਡ ਕਦੀਮੋਂ ਸੁਣਦਾ ਆਇਆਂ
ਇਹੋ ਹਾਲ ਪੰਜਾਬੀ ਦਾ
ਕੁਰਸੀ ਬਿਨ ਤਾਂ ਸਾਰੇ ਲੀਡਰ
ਮਾਂ ਦੇ ਪੁੱਤ ਕਹੌਦੇ ਨੇ
ਕੁਰਸੀ ਮਿਲਦੇ ਸਾਰ ਕਿਉਂ
ਭੁੱਲਦਾ ਪਿਆਰ ਪੰਜਾਬੀ ਦਾ
ਠੰਡੇ ਕਮਰੇ ਵਿਚ ਬਹਿ ਕੇ ਤੂੰ
ਚਾਲਾਂ ਘੜਦਾ ਰਹਿਨਾਂ ਏ
ਤੇਰੇ ਸੁੱਖ ਲਈ ਇੱਕ ਹੋਇਆ ਏ
ਹਾੜ ਸਿਆਲ ਪੰਜਾਬੀ ਦਾ
ਸੁੱਤਾ ਜਾਣ ਕੇ ਮਾਸੀ ਦੇ ਪੁੱਤ
ਲਾਂਗੜ ਚੱਕੀ ਫਿਰਦੇ ਨੇ
ਭੱਜਣ ਨੂੰ ਥਾਂ ਲੱਭਣੀ ਨੀ
ਜੇ ਨਾ ਉਠਿਆ ਲਾਲ ਪੰਜਾਬੀ ਦਾ
ਦਿਲ ਵਿਚ ਖੋਟ ਨਾ ਹੋਵੇ ਜੇਕਰ
ਮਸਲਾ ਹੱਲ ਬਿਨ ਮਰਦਾ ਨੀ
ਅੱਜ ਵੀ ਹੱਲ ਨੂੰ ਤਰਸ ਰਿਹਾ ਹੈ
ਜਗਤਾਰ ਸੁਆਲ ਪੰਜਾਬੀ ਦਾ

-ਜਗਤਾਰ ਸਿੰਘ ਭਾਈਰੂਪਾ


Posted

in

,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com