Taptej Singh Amar ਤਪਤੇਜ ਸਿੰਘ ਅਮਰ |
ਘਰੋਂ ਨਿਕਲੇ ਸੀ ਕਿ ਬਦਲਾਂਗੇ ਜ਼ਮਾਨੇ ਨੂੰ
ਉਲਟਾ ਇਸ ਜ਼ਮਾਨੇ ਨੇ ਦਿੱਤਾ ਮੈਨੂੰ ਬਦਲ
ਪੱਥਰ ਦੀਆਂ ਮੂਰਤਾਂ ਸਭ, ਹੱਡ-ਮਾਸ ਤੋਂ ਸੱਖਣੀਆਂ
ਤੇ ਮੈਂ ਸਿਰਜ ਲਿਆ ਇੱਥੇ ਸੀਸ਼ੇ ਦਾ ਮਹਿਲ
ਚੁੱਕ ਕੇ ਆਸਾਂ ਦੀਆ ਲੋਥਾਂ, ਦੇ ਰਿਹਾਂ ਸੱਚ ਦਾ ਹੋਕਾ
ਤੇ ਖੜਕਾ ਰਿਹਾਂ ਹਰ ਇਕ ਬਾਰੀ, ਹਰ ਇਕ ਸਰਦਲ
ਸੂਰਜ, ਚੰਨ ਤੇ ਤਾਰੇ ਖਾ ਲਏ ਇਸ ਹਨੇਰੇ ਨੇ
ਤੇ ਜੁਗਨੂਆਂ ਦੀ ਰੌਸ਼ਨੀ ਦਾ ਵੀ ਹੋ ਰਿਹਾ ਕਤਲ
ਨਜਮਾਂ ਤੇ ਸ਼ੇਅਰ ਅਨੇਕਾਂ ਨੇ ਇਸ ਨਫ਼ਰਤ ਦੇ
ਪਰ ਬੜੇ ਵਕ਼ਤ ਤੋਂ ਨਹੀਂ ਮਿਲੀ ਕੋਈ ਪਿਆਰ ਦੀ ਗ਼ਜ਼ਲ
ਮਾਰੋ ਨਾ ਠੋਕਰਾਂ ਇੰਜ, ਕੇ ਮੈਂ ਅਜੇ ਪੱਥਰ ਨਹੀਂ
ਮੈਂ ਮੋਮ ਹਾਂ, ਜੋ ਬਿਨ ਸੇਕ, ਰਹੀ ਹੈ ਪਿਘਲ
ਕੀ ਆਪਣੇ ਤੇ ਪਰਾਏ ਕੀ
ਦੋਵੇਂ ਨੇ ਤਿਆਰ ਕਤਲ ਲਈ
ਉਡੀਕ ਰਿਹੈ ਅਮਰ ਕੌਣ ਕਰਦਾ ਹੈ ਪਹਿਲ
-ਤਪਤੇਜ ਸਿੰਘ ਅਮਰ
Leave a Reply