ਇੱਕੀਵੀਂ ਸਦੀ ਦਾ ਸਾਹਿਤਕ ਬੋਧ: ਅੰਮ੍ਰਿਤਪਾਲ

ਕਹਾਣੀਆਂ ਲਿਖਣਾ
ਆਪਣੇ ਪਿਉ ਬਾਰੇ
ਉਸਦੇ ਵਿਭਚਾਰ ਬਾਰੇ
ਵਿਸਥਾਰ ਨਾਲ ਬਿਆਨ ਕਰਨਾ
ਵਿਆਹ ਤੋਂ ਪਹਿਲਾਂ ‘ਤੇ ਬਾਅਦ
ਉਸਦੀਆਂ ਮਾਸ਼ੂਕਾਂ ਬਾਰੇ
ਲਿਖ ਦੇਣੀਆਂ ਹੂ-ਬ-ਹੂ
ਯਥਾਰਥਵਾਦ ਦੇ ਨਾਂ ‘ਤੇ
ਉਸਦੀਆਂ ਸ਼ਰਾਬ ਪੀ ਕੇ ਕੱਢੀਆਂ
ਭੱਦੀਆਂ ਗਾਲ੍ਹਾਂ
ਦੁਰਕਾਰਨਾ ਉਸਦੇ ਖਰਵ੍ਹੇਪਣ ਨੂੰ
ਤੇ ਕਰ ਦੇਣਾ ਸੀਮਿਤ
ਸੱਚ ਕਹਿਣ ਦੀ ਦਲੇਰੀ ਨੂੰ
ਸਿਰਫ਼
ਮਾਂ ਦੇ ਦਿਉਰ ਨਾਲ਼ ਸੌਣ ਦੇ
ਕਿੱਸੇ ਦੱਸਣ ਤੱਕ
ਪਰ ਨਾ ਸੋਚਣਾ
ਨਾ ਲਿਖਣਾ
ਨਾ ਕੌਸ਼ਿਸ ਕਰਨੀ
ਜਾਣਨ ਦੀ
ਨੰਗਾ ਕਰਨ ਦੀ
ਉਹਨਾਂ ਸ਼ੈਤਾਨੀ ਤਾਕਤਾਂ ਨੂੰ
ਜੋ ਕਰ ਦਿੰਦੀਆਂ ਨੇ ਮਜਬੂਰ
ਬਾਪੂਆਂ ਨੂੰ ਵਿਭਚਾਰ ਲਈ
ਸ਼ਰਾਬ ‘ਚ ਟੁੰਨ ਰਹਿਣ ਲਈ
ਖਰਵ੍ਹਾ ਬੋਲਣ ਲਈ
ਹਰ ਇੱਕ ਨੂੰ ਗਾਲ੍ਹਾਂ ਕੱਢਣ ਲਈ
ਤੇ ਮਾਂ ਨੂੰ ਆਪਣੇ ਦਿਉਰ ਨਾਲ਼ ਸੌਣ ਲਈ

-ਅੰਮ੍ਰਿਤਪਾਲ


Posted

in

,

by

Tags:

Comments

One response to “ਇੱਕੀਵੀਂ ਸਦੀ ਦਾ ਸਾਹਿਤਕ ਬੋਧ: ਅੰਮ੍ਰਿਤਪਾਲ”

  1. manjitkotra Avatar

    bhut hi vadhia rachna hae ji

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com