ਇੱਕ ਯੁੱਗ ਦੇ ਹਵਨ ਕੁੰਡ ਦੁਆਲੇ
ਬੈਠੇ ਆਪਾਂ ਦੋਵੇਂ
ਸਾਹਾਂ ‘ਚ ਹਵਨ ਸਮੱਗਰੀ ਦੇ
ਧੂੰਏ ਵਰਗੀ ਮਹਿਕ…
…ਦੇਵ ਆਏ ਨਮਹਾ…!”
ਬੈਠੇ ਆਪਾਂ ਦੋਵੇਂ
ਸਾਹਾਂ ‘ਚ ਹਵਨ ਸਮੱਗਰੀ ਦੇ
ਧੂੰਏ ਵਰਗੀ ਮਹਿਕ…
ਹਵਾ ਦੇ ਵਰਕਿਆਂ ‘ਚ
ਇੱਕ ਗੂੰ ਜ…” ਦੇਵ ਆਏ ਨਮਹਾ,
…ਦੇਵ ਆਏ ਨਮਹਾ…!”
ਤੂੰ ਮੇਰੇ ਸ਼ਬਦਾਂ ਦੇ
ਸੱਚ ਹੋਣ ਦੇ ਇੰਤਜ਼ਾਰ ‘ਚ
ਤੇ ਮੈਂ ਤੇਰੀ ਕਿਸੇ
ਕਥਾ ਦੇ
ਵਿਸਥਾਰ ‘ਚ ਮਗਨ…
ਜ਼ਿੰਦਗੀ ਜਿੱਦਾਂ ਹਰ ਯੁੱਗ ‘ਚ
‘ਓਮ ਸ਼ਾਂਤੀ’ ਤੋ ਵੱਧ ਕੇ
ਕੁੱਝ ਵੀ ਨਹੀਂ।
-ਜਗਜੀਵਨ ਮੀਤ
Leave a Reply