ਆਪਣੀ ਬੋਲੀ, ਆਪਣਾ ਮਾਣ

ਭਾਵਨਾਵਾਂ: ਕੁਲਦੀਪ

ਅੱਖਰ ਵੱਡੇ ਕਰੋ+=
ਬੜੀਆਂ ਨਾਜ਼ੁਕ ਨੇ ਮੇਰੇ ਦੇਸ਼ ਦੀਆਂ ਭਾਵਨਾਵਾਂ
ਵਹਿ ਜਾਂਦੀਆਂ ਨੇ ਜੜ੍ਹਵਾਦੀਆਂ ਦੇ ਸੀਵਰੇਜੀ ਵਹਿਣਾਂ ‘ਚ
ਕੁਝ ਨਾਜ਼ੁਕ ਹੋ ਜਾਂਦੀਆਂ ਹਨ ਵੋਟਾਂ ਦੇ ਸਾਨ੍ਹ-ਭੇੜ ਤਮਾਸ਼ੇ ਤੋਂ ਪਹਿਲਾਂ
ਖੇਡਿਆ ਜਾਂਦਾ ਹੈ ਇਹਨ੍ਹਾਂ ਦੇ ਰੇਂਗਦੇ ਜਿਸਮ ਤੇ ਕੋਟਲਾ ਛਪਾਕੀ
ਪਚਾ ਦਿੱਤਾ ਜਾਂਦਾ ਹੈ ਬਿਮਾਰ ਮਿਹਦੇ ‘ਚ ਲੋਕ ਸਭਾ ਦਾ ਕਚਰਾ
ਉਬਾਲਿਆ ਜਾਂਦਾ ਹੈ ਦੰਗਿਆਂ ਦੇ ਬਾਲਣ ਤੇ ਧਰਮ ਦੇ ਪਤੀਲੇ ਵਿੱਚ ਪਾ ਕੇ
ਬੜਾ ਨੱਚਦੀਆਂ ਨੇ ਰੂੜੀਵਾਦੀਆਂ-ਪਰੰਪਰਾਵਾਦੀਆਂ ਦੇ ਢੋਲ-ਢਮਕਿਆਂ ਉੱਤੇ
ਨਿਚੋੜ ਲਿਆ ਜਾਂਦਾ ਹੈ ਭੁਖੀਆਂ ਨਸਾਂ ‘ਚੋਂ ਰੁਖੀਆਂ ਰੋਟੀਆਂ ਦਾ ਲਹੂ
ਵਿਸ਼ਵੀਕਰਨ ਦੇ ਬਾਜ਼ਾਰ ‘ਚ ਵੇਚੀ ਜਾਂਦੀ ਹੈ ਇਹਨਾਂ ਦੇ ਜਿਸਮ ਦੀ ਉੱਨ
ਹਰ ਵਾਰੀ ਦਰੜ ਕੇ ਲੰਘ ਜਾਂਦਾ ਹੈ ਲਹੂ ਰੰਗੀਆਂ ਬੱਤੀਆਂ ਦਾ ਕੁਰਲਾਟ।
ਬੜੀਆਂ ਨਾਜ਼ੁਕ ਨੇ ਮੇਰੇ ਦੇਸ਼ ਦੀਆਂ ਭਾਵਨਾਵਾਂ
 

-ਕੁਲਦੀਪ

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਇਕੋ ਵਾਰ ਸਹਿਯੋਗ ਕਰਨ ਲਈ ਰਕਮ ਚੁਣੋ।

ਸਾਡੀ ਪੱਕੀ ਮੈਂਬਰਸ਼ਿਪ ਲੈਣ ਲਈ ਬਟਨ ਦੱਬੋ

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

Leave a Reply

Your email address will not be published. Required fields are marked *