 |
ਅੰਮ੍ਰਿਤਬੀਰ ਕੌਰ |
“ਮੇਰਾ ਸੂਰਜ ਡੁੱਬਿਆ ਹੈ
ਤੇਰੀ ਸ਼ਾਮ ਨਹੀਂ ਹੈ”*
ਢਲਦੇ ਸੂਰਜ ਦੇ ਸੁਨਹਿਰੀ ਰੰਗ
ਰੰਗਾਂ ‘ਚੋਂ ਛਲਕਦੀ ਉਦਾਸੀ
ਮੇਰੀ ਬੋਲਦੀ ਖਾਮੋਸ਼ੀ ਵੀ ਹੁਣ
ਤੇਰੇ ਲਈ ਪੈਗ਼ਾਮ ਨਹੀਂ ਹੈ
ਸ਼ਾਮ ਸੁਨੇਹਾ ਲੈ ਆਈ
ਢਲਦੇ ਪਰਛਾਵਿਆਂ ਦਾ
ਕੁਝ ਬੀਤ ਜਾਣ ਦਾ
ਕੁਝ ਮੇਰੇ ਹੱਥੋਂ ਖੁਸ ਜਾਣ ਦਾ
ਅੱਜ ਫੇਰ ਆਵੇਗੀ ਰਾਤ
ਰੂਹ ਤੋਂ ਸੱਖਣੀ
ਰਾਤ ਪੁੰਨਿਆਂ ਦੀ ਅੱਜ
ਉਤਰੇਗੀ ਮੱਸਿਆ ਵਾਂਗ
ਅੱਜ ਦੀ ਰਾਤ
ਨਹੀਂ ਚੜ੍ਹੇਗਾ ਮੇਰਾ ਚੰਨ
ਕੋਈ ਲੋਅ ਨਹੀਂ ਕਰੇਗੀ ਰੌਸ਼ਨ
ਮੇਰੀਆਂ ਬਰੂਹਾਂ ਦੇ ਚਿਰਾਗ
ਇੱਕਲੀ
ਹਨੇਰਿਆ ਨਾਲ ਜੂਝਦੀ
ਮੇਰੀ ਜਿੰਦ ਲੱਭੇਗੀ
ਪੈੜਾਂ ਦੇ ਨਿਸ਼ਾਨ
ਅਦਿੱਖ ਪਰਛਾਵੇਂ ਚੁੰਮਦੀ
ਲ਼ਫ਼ਜ਼ਾਂ ਨੂੰ ਬੁੱਕਲ ਵਿਚ ਲੈ
ਸੱਜਰੀ ਸਵੇਰ ਨੂੰ ਤਾਂਘਦੀ
ਸੌਂ ਜਾਏਗੀ ਮੇਰੀ ਰੂਹ
-ਅੰਮ੍ਰਿਤਬੀਰ ਕੌਰ
================
*ਪਹਿਲੀਆਂ ਦੋ ਸਤਰਾਂ ਸੁਰਜੀਤ ਪਾਤਰ ਦੀ ਇਕ ਕਵਿਤਾ ਦੀਆਂ ਸਤਰਾਂ ਹਨ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਸਾਡਾ ਸਹਿਯੋਗ ਦੋ ਤਰੀਕਿਆਂ ਨਾਲ ਕਰ ਸਕਦੇ ਹੋ
ਇਕੋ ਵਾਰ ਸਹਿਯੋਗ ਰਾਸ਼ੀ ਦੇ ਕੇ ਜਾਂ ਸਲਾਨਾ ਮੈਂਬਰਸ਼ਿਪ ਰਾਹੀਂ
ਇਕੋ ਵਾਰ ਸਹਿਯੋਗ ਕਰਨ ਲਈ ਰਕਮ ਚੁਣੋ।
ਮਹੀਨੇਵਾਰ, ਛਿਮਾਹੀ, ਸਲਾਨਾ, ਪੰਜ-ਸਾਲਾ ਮੈਂਬਰਸ਼ਿਪ
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
Leave a Reply