ਲੁਧਿਆਣਾ ਦੀ ਅੰਮ੍ਰਿਤਬੀਰ ਕੌਰ (ਐਮ.ਏ. ਅੰਗਰੇਜ਼ੀ, ਐੱਮ.ਫ਼ਿਲ. ਅੰਗਰੇਜ਼ੀ, ਬੀ.ਐੱਡ, ਐੱਮ.ਐੱਡ) ਕਾਲਜ ਲੈਕਚਰਾਰ ਹਨ। ਉਹ ਪੰਜਾਬੀ ਅਤੇ ਅੰਗਰੇਜ਼ੀ ਵਿਚ ਲੇਖ ਤੇ ਕਵਿਤਾਵਾਂ ਲਿਖਦੇ ਹਨ। ਉਨ੍ਹਾਂ ਦੇ ਲੇਖ ਅਕਸਰ ਪੰਜਾਬੀ/ਅੰਗਰੇਜ਼ੀ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਅੰਗਰੇਜ਼ੀ ਵਿਚ ਕਵਿਤਾਵਾਂ ਦੀ ਕਿਤਾਬ ਛਪਾਈ ਅਧੀਨ ਹੈ। ਦੋਨਾਂ ਹੀ ਭਾਸ਼ਾਵਾਂ ਵਿਚ ਬਲੌਗ (http://literarybonanza.
blogspot.com/ ਅਤੇ http://gurumehar.blogspot.com/) ਵੀ ਲਿਖਦੇ ਹਨ। ਲਫ਼ਜ਼ਾਂ ਦਾ ਪੁਲ ‘ਤੇ ਉਨ੍ਹਾਂ ਦੀ ਪਹਿਲੀ ਰਚਨਾ ਪ੍ਰਕਾਸ਼ਿਤ ਹੋ ਰਹੀ ਹੈ। ਆਸ ਹੈ ਪਾਠਕ ਆਪਣੇ ਵਿਚਾਰਾਂ ਨਾਲ, ਉਨ੍ਹਾਂ ਨੂੰ ਜੀ ਆਇਆਂ ਆਖਣਗੇ।
ਸੱਚ ਦੇ ਸਫ਼ਿਆਂ ‘ਤੇ: ਅੰਮ੍ਰਿਤਬੀਰ ਕੌਰ
Publish Date:
Updated Date:
Share:
ਅੱਖਰ ਵੱਡੇ ਕਰੋ–+=
ਸੱਚ ਦੇ ਸਫ਼ਿਆਂ ‘ਤੇ
ਝੂਠ ਕਈ ਹਜ਼ਾਰ ਲਿਖੇ
ਦਾਅਵਾ ਕੀਤਾ ਸਚਿਆਈ ਦਾ
ਝੂਠੇ ਉਮਰਾਂ ਦੇ ਸਾਰ ਲਿਖੇ ।
ਬੁਰਕਾ ਕਾਲਾ ਫ਼ਰੇਬ ਦਾ
ਸੱਚ ਉੱਤੇ ਸਜਿਆ ਰਿਹਾ,
ਸੱਚ ਦੀ ਦਬੀ ਆਵਾਜ਼ ਨੂੰ
ਅਣਸੁਣਿਆ ਮੈਂ ਕਰਦਾ ਰਿਹਾ।
ਸੱਚ ‘ਤੇ ਝੂਠ ਦੀ ਦੌੜ ਦਾ
ਸਿੱਟਾ ਜਾਣਿਆ ਪਛਾਣਿਆ ਰਿਹਾ,
ਸੱਚ ਦਾ ਪਲੜਾ ਭਾਰੀ ਸੀ ਪਰ
ਕੰਡਾ ਝੂਠ ਵੱਲ ਝੁਕਦਾ ਰਿਹਾ।
ਆਜ਼ਾਦੀ ਦੇ ਕੀ ਨੇ ਮਾਇਨੇ
ਸੱਚ ਦੁਨੀਆਂ ਨੂੰ ਦੱਸਦਾ ਰਿਹਾ,
ਜਦ ਵੀ ਝੂਠ ਨੂੰ ਪਰ ਲੱਗੇ,
ਸੱਚ ਜ਼ੰਜੀਰਾਂ ‘ਚ ਜਕੜਿਆ ਰਿਹਾ।
ਸੱਚ ਨੂੰ ਫ਼ਾਂਸੀ ਦੇ ਦਿੱਤੀ
ਉਹਨਾਂ ਕਾਨੂੰਨ ਦੇ ਰਖਵਾਲਿਆਂ ਨੇ,
ਜ਼ਿੰਦਗੀ ਦੀ ਲੜਾਈ ਜਿੱਤ ਕੇ ਵੀ
ਸੱਚ ਕਾਨੂੰਨੀ ਲੜਾਈ ਹਾਰਦਾ ਰਿਹਾ।
ਮੇਰੀ ਕਲਮ ਵੀ ਯਾਰੋ ਅੱਜਕੱਲ੍ਹ
ਸੱਚ ਤੋਂ ਦੂਰ ਹੀ ਰਹਿੰਦੀ ਏ,
ਨਹੀਂ ਤਾਂ ਕੱਲ੍ਹ ਨੂੰ ਪਤਾ ਲੱਗੇ
ਮੈਂ ਉਸ ਕਲਮ ਤੋਂ ਹੀ ਜਾਂਦਾ ਰਿਹਾ।
ਸੱਚ ਦੇ ਸਫ਼ਿਆਂ ਤੇ ਮੈਂ ਵੀ
ਝੂਠ ਕਈ ਹਜ਼ਾਰ ਲਿਖੇ,
ਸੱਚ ਦੀ ਸਿਆਹੀ ਵਰਤ ਕੇ ਵੀ
ਅੱਖਰ ਕੋਰੇ ਝੂਠ ਲਿਖੇ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
by
Tags:
Leave a Reply