ਆਪਣੀ ਬੋਲੀ, ਆਪਣਾ ਮਾਣ

ਗੀਤ -ਹੁਣ ਤੁਹਾਡੀ ਯਾਦ ਵਿੱਚ -ਸੰਤ ਰਾਮ ਉਦਾਸੀ

ਅੱਖਰ ਵੱਡੇ ਕਰੋ+=
punjabi-poet-sant-ram-udasi
Punjabi Poet Sant Ram Udasi

ਹੁਣ ਤੁਹਾਡੀ ਯਾਦ ਵਿੱਚ

ਹੁਣ ਤੁਹਾਡੀ ਯਾਦ ਵਿੱਚ ਨਾ ਸਾਥੀਓ ਰੋਵਾਂਗਾ ਮੈਂ ।
ਬਚਦਿਆਂ ਹੰਝੂਆਂ ‘ਚ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ ।

ਮੈਂ ਨਹੀਂ ਨਿਰਖਾਂਗਾ ਸ਼ੁਹਦੀ ਸੱਜ ਵਿਆਹੀ ਦਾ ਮਜਾਜ ।
ਪੈਰ ਦੀ ਝਾਂਜਰ ‘ਚ ਜਿਸ ਦੇ ਵੀਰ ਦੇ ਸਿਰ ਦਾ ਵਿਆਜ ।
ਸੱਗੀਆਂ ਦੀ ਠੂਠੀ ‘ਚ ਕੋਠੀ ਸੇਠ ਦੀ ਖੋਹਾਂਗਾ ਮੈਂ ।
ਹੁਣ ਤੁਹਾਡੀ ਯਾਦ ਵਿੱਚ…

ਟਿੱਬਿਆਂ ‘ਤੇ ਪਹਿਲਾਂ ਬੜੀ ਹੀ ਅੱਥਰੂਆਂ ਦੀ ਹੈ ਸਲ੍ਹਾਬ ।
ਹੁਣ ਤਾਂ ਊਣੇ ਵੀ ਰਹੇ ਨਾ ਮੇਰੇ ਸਤਲੁਜ ਤੇ ਚਨਾਬ ।
ਢਲ ਰਹੇ ਪ੍ਰਛਾਵਿਆਂ ਤੋਂ ਆਪਣੀ ਲੋਅ ਖੋਹਾਂਗਾ ਮੈਂ ।
ਹੁਣ ਤੁਹਾਡੀ ਯਾਦ ਵਿੱਚ…

ਮੈਂ ਜਿਨ੍ਹਾਂ ਦੀ ਅੱਖ ਅੰਦਰ ਰੜਕਦਾ ਇੱਕ ਰੋੜ ਹਾਂ ।
ਮੈਂ ਜਿਨ੍ਹਾਂ ਦੀ ਐਸ਼ ਦੀ ਤਾਂ ਇੱਕ ਜ਼ਰੂਰੀ ਲੋੜ ਹਾਂ ।
ਉਨ੍ਹਾਂ ਦੇ ਮੂੰਹਾਂ ਦੀ ਲਾਲੀ ਕੰਮੀਆਂ ‘ਤੇ ਚੋਆਂਗਾ ਮੈਂ ।
ਹੁਣ ਤੁਹਾਡੀ ਯਾਦ ਵਿੱਚ ਨਾ ਸਾਥੀਓ ਰੋਵਾਂਗਾ ਮੈਂ ।
ਬਚਦਿਆਂ ਹੰਝੂਆਂ ‘ਚ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ ।

ਸੰਤ ਰਾਮ ਉਦਾਸੀ : ਸੰਖੇਪ ਜੀਵਨੀ

ਸੰਤ ਰਾਮ ਉਦਾਸੀ ਜੀ ਦਾ ਜਨਮ 20 ਅਪ੍ਰੈਲ 1939 ਵਿਚ ਹੋਇਆ। ਉਦਾਸੀ ਪੰਜਾਬੀ ਸਾਹਿਤ ਦੇ ਜੁਝਾਰੂ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣੇ ਜਾਂਦੇ ਹਨ। ਉਨ੍ਹਾਂ ਦਾ ਕਾਵਿ ਸੰਗ੍ਰਹਿ “ਲਹੂ ਭਿੱਜੇ ਬੋਲ” ਪੰਜਾਬੀ ਸਾਹਿਤ ਵਿਚ ਇਕ ਕ੍ਰਾਂਤੀਕਾਰੀ ਹਸਤਾਖ਼ਰ ਹੈ। ਉਦਾਸੀ ਦੀਆਂ ਰਚਨਾਵਾਂ ਡੂੰਘੀ ਸੋਚ ਤੇ ਚੇਤਨਾ ਜਗਾਉਂਣ ਵਾਲੀਆਂ ਹਨ। ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ ਤੋਂ ਵਾਪਿਸ ਆਉਂਦੇ ਹੋਏ 06 ਨਵੰਬਰ 1986 ਨੂੰ ਰੇਲਗੱਡੀ ਵਿਚ ਹੀ ਉਨ੍ਹਾਂ ਆਖ਼ਰੀ ਸਾਹ ਲਿਆ, ਪਰ ਆਪਣੀਆ ਲਿਖ਼ਤਾਂ ਰਾਹੀ ਅੱਜ ਵੀਂ ਜਿਉਂਦੇ ਨੇ ਅਤੇ ਚੇਤਨਾ ਪੈਦਾ ਕਰ ਰਹੇ ਨੇ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਇਕੋ ਵਾਰ ਸਹਿਯੋਗ ਕਰਨ ਲਈ ਰਕਮ ਚੁਣੋ।

ਸਾਡੀ ਪੱਕੀ ਮੈਂਬਰਸ਼ਿਪ ਲੈਣ ਲਈ ਬਟਨ ਦੱਬੋ

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

Leave a Reply

Your email address will not be published. Required fields are marked *