ਹਾਜ਼ਿਰ ਹੈ ਸੰਗੀਤਬੱਧ ਨਾਟਕ ਹੀਰ ਵਾਰਿਸ ਸ਼ਾਹ ਦੀ ਚੌਥੀ ਕਿਸਤ। ਇਸ ਰੇਡੀਓ ਲੜੀਵਾਰ ਦੀ ਤੀਜੀ ਲੜੀ ਵਿਚ ਤੁਸੀਂ ਸੁਣਿਆ ਕਿ ਲੁੱਡਣ ਦੀ ਬੇੜੀ ਵਿਚ ਬੈਠਾ ਧੀਦੋ ਰਾਂਝਾ, ਬੇੜੀ ਵਿਚ ਡਾਹੇ ਹੋਏ, ਹੀਰ ਦੇ ਪਲੰਘ ਉੱਤੇ ਬੈਠਣ ਲੱਗਦਾ, ਲੁੱਡਣ ਤੋਂ ਫਿਟਕਾਰਾਂ ਖਾ ਬਹਿੰਦਾ ਹੈ। ਉਨ੍ਹਾਂ ਫਿਟਕਾਰਾਂ ਦੌਰਾਨ ਹੀ ਉਸ ਨੂੰ ਹੀਰ ਦਾ ਇਲਮ ਹੁੰਦਾ ਏ, ਜੋ ਕੋਹਕਾਫ਼ ਦੀਆਂ ਹੂਰਾਂ ਨਾਲ਼ੋਂ ਵੀ ਵੱਧ ਸੁਨੱਖੀ ਹੈ।
ਬੇੜੀ ਦੇ ਮੁਸਾਫ਼ਰਾਂ ਤੋਂ ਹੀਰ ਦੇ ਹੁਸਨ ਦੀਆਂ ਸਿਫ਼ਤਾਂ ਸੁਣ ਕੇ ਰਾਂਝੇ ਦਾ ਦਿਲ ਹੀਰ ਦੇ ਦੀਦਾਰ ਕਰਨ ਲਈ ਉਤਾਵਲਾ ਹੋ ਗਿਆ। ਇਸ ਤੋਂ ਅੱਗੇ ਕੀ ਹੋਇਆ, ਉਹ ਹੁਣ ਸੁਣ ਲਓ।
(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 5
ਉਮੀਦ ਹੈ ਤੁਹਾਨੂੰ ਇਹ ਚੌਥੀ ਕੜੀ ਪਸੰਦ ਆਈ ਹੋਵੇਗੀ। ਤੇਰਾਂ ਕੜੀਆਂ ਵਾਲੇ ਇਸ ਨਾਟਕ ਦੀ ਚੌਥੀ ਕੜੀ ਤੋਂ ਬਾਅਦ ਪੇਸ਼ ਹੈ ਇਸ ਲੜੀਵਾਰ ਨਾਟਕ ਦੀ ਪੰਜਵੀਂ ਕੜੀ। ਹਰ ਕੜੀ ਦੇ ਵਿਚ ਦਿਲਚਸਪੀ ਵਧਦੀ ਜਾ ਰਹੀ ਹੈ। ਸੋ, ਪੰਜਵੀਂ ਕੜੀ ਹੋਰ ਵੀ ਜ਼ਿਆਦਾ ਦਿਲਚਸਪ ਹੈ। ਸੋ ਆਉ ਤੁਹਾਨੂੰ ਦੱਸਦੇ ਹਾਂ ਕਿ ਪੰਜਵੀਂ ਕੜੀ ਵਿਚ ਕੀ ਹੁੰਦਾ ਹੈ।
ਇਸ ਲੜੀਵਾਰ ਦੀ ਪੰਜਵੀਂ ਕੜੀ ਵਿਚ ਤੁਸੀਂ ਸੁਣੋਗੇ ਕਿ ਹੀਰ ਵੱਲੋਂ ਰਾਂਝੇ ਨਾਲ਼ ਇਸ਼ਕ ਕਰਨ ਦੇ ਸਬੂਤ ਵਜੋਂ ਕੈਦੋਂ ਰਾਂਝੇ ਤੋਂ ਚੂਰੀ ਠਗ ਕੇ ਲਿਆਉਂਦਾ ਹੈ। ਹੀਰ ਨੇ ਕੈਦੋ ਰਾਹ ਵਿਚ ਵਿਚ ਹੀ ਢਾਹ ਕੇ ਕੁੱਟ ਸੁੱਟਿਆ ਹੈ ਤੇ ਤੋਂ ਉਸ ਤੋਂ ਚੂਰੀ ਖੋਹ ਲਈ। ਕੈਦੋ ਨੇ ਚੂਰੀ ਨਾਲ਼ ਲਿੱਬੜਿਆ ਪਰਨਾ ਅਤੇ ਆਪਣੇ ਪਿੰਡੇ ’ਤੇ ਮਾਰੀਆਂ ਹੋਈਆਂ ਸੱਟਾਂ ਦਿਖਾ ਕੇ ਲੋਕਾਂ ਅੱਗੇ ਆਪਣੀ ਸੱਚਾਈ ਜ਼ਾਹਰ ਕਰ ਦਿੱਤੀ।
ਇਸ ਗੱਲੋਂ ਖਿਝਿਆ ਹੋਇਆ ਚੂਚਕ ਚੌਧਰੀ ਘਰ ਜਾ ਕੇ ਹੀਰ ਦੀ ਮਾਂ ਮਲਕੀ ਦੀ ਕੁੱਖ ਨੂੰ ਲਾਹਨਤਾਂ ਪਾਉਂਦਾ ਏ। ਮਲਕੀ ਫੇਰ ਹੀਰ ਨੂੰ ਚਾਕ ਨੂੰ ਮਿਲਣੋਂ ਵਰਜਦੀ ਏ। ਹੀਰ ਕਹਿੰਦੀ ਹੈ ਕਿ ਉਸ ਦਾ ਨਿਕਾਹ ਧੀਦੋ ਰਾਂਝੇ ਨਾਲ਼ ਹੋ ਚੁੱਕਾ ਏ। ਇਹ ਸਿਰਫ ਇਕ ਝਲਕ ਹੈ, ਪੰਜਵੀਂ ਕੜੀ ਵਿਚ ਹੀਰ ਤੇ ਰਾਂਝਾ ਆਪਣੇ ਪਿਆਰ ਵਿਚ ਕੰਧ ਬਣ ਕੇ ਖੜ੍ਹ ਗਏ ਸਮਾਜ ਨੂੰ ਕਿਵੇਂ ਉਲੰਘਦੇ ਹਨ? ਇਹ ਜਾਣਨ ਲਈ ਤੁਹਾਨੂੰ ਪੰਜਵੀਂ ਕੜੀ ਪੂਰੀ ਸੁਣਨੀ ਪਵੇਗੀ।
Leave a Reply