ਪਾਪ ਦੇ ਜਾਂਝੀਆਂ ਨੂੰ ‘ਜ਼ਰਦ ਰੁੱਤ ਦਾ ਹਲਫ਼ੀਆ ਬਿਆਨ’

book-review-zard-rutt-da-halfiya-byan-harmeet-vidiarthy.jpg

ਹਰਮੀਤ ਵਿਦਿਆਰਥੀ ਦੀ ਕਵਿਤਾ ਭਗਤ ਸਿੰਘ, ਪਾਸ਼, ਵਰਵਰਾ ਰਾਓ, ਗੌਰੀ ਲੰਕੇਸ਼ ਅਤੇ ਇਕਬਾਲ ਕੈਸਰ ਦੇ ਲਾਣੇ ਨਾਲ ਨੇੜਤਾ ਰੱਖਦੀ ਹੈ ਇਸ ਲਈ ਉਹ ਪਾਪ ਦੇ ਜਾਂਝੀਆਂ ਨੂੰ ਸੱਜਰੇ ਸ਼ਰੀਕ ਵਾਂਗ ਟੱਕਰਦਾ ਹੈ।

ਪੰਜਾਬ ਦੇ ਮਸਲਿਆਂ ਬਾਰੇ 9 ਨਾਵਲ

Sticky notes and pen on a desk

ਪੰਜਾਬੀ ਨਾਵਲ ਨੇ ਸਿੱਖ ਇਤਿਹਾਸ, ਬਰਤਾਨਵੀ ਬਸਤੀਵਾਦੀ ਇਤਿਹਾਸ , ਸੰਤਾਲੀ ਦੇ ਦੁਖਾਂਤ ਸਮੇਤ ਨਿਕਟਕਾਲੀਨ ਇਤਿਹਾਸ ਦੀਆਂ ਅਹਿਮ ਘਟਨਾਵਾਂ ਵਿੱਚ ਪੰਜਾਬੀ ਬੰਦੇ ਦੇ ਸੰਘਰਸ਼ ਦਾ ਚਰਿੱਤਰ ਪੇਸ਼ ਕੀਤਾ।

ਔਰਤਾਂ ਦੀ ਹੋਣੀ ਦਾ ਸੱਚ ਬਿਆਨ ਕਰਦੇ 5 ਨਾਵਲ

punjabi-novel-on-women-issues.jpg

ਦਬੇਲ ਅਤੇ ਕਰੁਨਾ ਮਾਰੀ ਪਾਤਰ ਨਾਲੋਂ ਦਲੇਰ, ਚਿੰਤਨਸ਼ੀਲ ਤੇ ਸਿਰੜੀ ਪਾਤਰ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਸਮਾਜ ਅੰਦਰ ਜਾਤੀ, ਜਮਾਤੀ, ਲਿੰਗਕ ਅਤੇ ਆਰਥਿਕ ਦੁਖਾਂਤ ਨੂੰ ਨਾਵਲ ‘ਚ ਪੇਸ਼ ਕੀਤਾ ਗਿਆ

ਇਤਿਹਾਸ ਦੇ ਬਾਗ਼ੀ ਨਾਇਕਾਂ ਵਾਲੇ 3 ਨਾਵਲ

punjabi-novel-about-rebilious-baghi-hero.jpg

ਪੰਜਾਬੀ ਨਾਵਲ ਸ਼ੁਰੂ ਤੋਂ ਹੀ ਇਤਿਹਾਸਕ ਪਾਤਰਾਂ, ਘਟਨਾਵਾਂ ਅਤੇ ਨਿਸ਼ਤਿਕ ਤਵਾਰੀਖੀ ਕਾਲ ਦੀ ਵਸਤੂ ਸਮੱਗਰੀ ਨੂੰ ਆਪਣੀ ਬਿਰਤਾਂਤਕ ਵਸਤੂ ਦੇ ਧਰਾਤਲ ਵੱਜੋਂ ਪ੍ਰਯੋਗ ਕਰਦਾ ਰਿਹਾ ਹੈ।

ਕਿਸਾਨ ਮੋਰਚੇ – ਖੇਤੀ ਸੰਕਟ ਦੀ ਗੱਲ ਕਰਦੇ 3 ਨਾਵਲ

punjabi-novel-about-farmers-protest-kisaan-morcha-delhi.jpg

ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ ਅਸੰਖ ਹਨ ਨਾਵਲ ‘ਕਰੋਨਾ ਤੇ ਕਿਸਾਨ’, ‘ਟਰਾਲੀ ਯੁੱਗ’ ਅਤੇ ‘378 ਦਿਨ ਜਿਨ੍ਹਾਂ ਦਿੱਲੀ ਹਿਲਾ ਦਿੱਤੀ’ ਇਨ੍ਹਾਂ ਬਾਰੇ ਗੰਭੀਰ ਸਵਾਲ ਕਰਦੇ ਹਨ।

2018 ਦੀਆਂ ਪ੍ਰਤੀਨਿਧ ਪੰਜਾਬੀ ਕਹਾਣੀਆਂ ਦਾ ਲੇਖਾ-ਜੋਖਾ

Random Landscape Photo

– ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ – ਕਥਾ ਕਹਾਣੀਆਂ ਜੀਵਨ ਪ੍ਰਸਥਿਤੀਆਂ ਦਾ ਚਿਤਰਨ ਹੀ ਨਹੀਂ ਸਗੋਂ ਸਾਡੇ ਸੁਪਨਿਆਂ ਦੀ ਉਡਾਣ ਅਤੇ ਅਵਚੇਤਨ ਦਾ ਪ੍ਰਗਟਾਵਾ ਵੀ ਹੁੰਦੀਆਂ ਹਨ। ਕਥਾ ਦੀ ਸਾਂਝਦਾਰੀ ਭਾਈਚਾਰਿਆਂ ਨੂੰ ਦੁੱਖ ਸੁੱਖ ਮਹਿਸੂਸਣ, ਸਮਝਣ ਦੇ ਨਾਲ ਨਾਲ ਆਮ ਗਿਆਨ ਵੀ ਦਿੰਦੀ ਹੈ। ਕਥਾਵਾਂ ਸੰਘਰਸ਼ ਦੀ ਲੋੜ ਉਜਾਗਰ ਕਰਦੀਆਂ ਹੋਈਆਂ ਸੰਘਰਸ਼ ਦਾ ਚਿਤਰਨ ਵੀ … Read more

ਪੰਜਾਬੀ ਕਹਾਣੀ 2018 । ਨਾਵਲੀ ਕਹਾਣੀ ਬਣਨ ਦੇ ਅਭਿਆਸ ਵਿੱਚ ਰੁੱਝੀ ਕਹਾਣੀ

Beautiful Girl with peacock feather

– ਡਾ. ਬਲਦੇਵ ਸਿੰਘ ਧਾਲੀਵਾਲ – ਸਾਹਿਤ ਦੀ ਕਿਸੇ ਵੀ ਵਿਧਾ ਵਿੱਚ ਨਵੇਂ ਪ੍ਰਯੋਗ ਨਿਰੰਤਰ ਹੁੰਦੇ ਰਹਿੰਦੇ ਹਨ ਜੋ ਉਸ ਵਿਧਾ ਦੇ ਜਿਉਂਦੇ ਹੋਣ ਅਤੇ ਪ੍ਰਗਤੀ ਦੇ ਰਾਹ ਪਏ ਹੋਣ ਦੀ ਗਵਾਹੀ ਭਰਦੇ ਹਨ। ਜਿਹੜੇ ਪ੍ਰਯੋਗ ਸਾਰਥਕ ਹੋਣ ਸਦਕਾ ਪਾਠਕਾਂ ਦੀ ਨਜ਼ਰ ਵਿੱਚ ਪ੍ਰਵਾਨ ਚੜ੍ਹ ਜਾਂਦੇ ਹਨ ਉਹ ਸਿਹਤਮੰਦ ਰੁਝਾਣ ਦੇ ਰੂਪ ਵਿੱਚ ਆਪਣੀ ਥਾਂ … Read more

ਰਾਜਮੋਹਨ ਗਾਂਧੀ ਦੀ ਕਿਤਾਬ । ਪੰਜਾਬ: ਏ ਹਿਸਟਰੀ ਫਰੌਮ ਔਰੰਗਜ਼ੇਬ ਟੂ ਮਾਊਂਟਬੇਟਨ । ਹਰਪਾਲ ਸਿੰਘ ਪੰਨੂ

ਮਹਾਤਮਾ ਗਾਂਧੀ ਦੇ ਪੋਤੇ ਪ੍ਰੋ ਰਾਜਮੋਹਨ ਗਾਂਧੀ ਨੇ ਪੰਜਾਬ ਬਾਰੇ ਬੜੀ ਖੋਜ ਭਰਪੂਰ ਕਿਤਾਬ ‘ਪੰਜਾਬ: ਏ ਹਿਸਟਰੀ ਫਰੌਮ ਔਰੰਗਜ਼ੇਬ ਟੂ ਮਾਊਂਟਬੇਟਨ’ ਲਿਖੀ ਹੈ, ਜੋ ਗੁਜਰਾਤੀ ਮੂਲ ਦੇ ਹਨ। ਪੁਸਤਕ ਦੀ ਪਹਿਲੇ ਇਤਿਹਾਸਕਾਰਾਂ ਨਾਲੋਂ ਵਿਲੱਖਣਤਾ ਨੂੰ ਦਰਸਾਉਂਦਾ ਲੇਖ ਹਰਪਾਲ ਪੰਨੂੰ ਜੀ ਨੇ ਲਿਖਿਆ ਹੈ ਜਿਨ੍ਹਾਂ ਨੇ ਇਹ ਪੁਸਤਕ ਪੰਜਾਬੀ ਵਿੱਚ ਅਨੁਵਾਦ ਕੀਤੀ ਹੈ। -ਵਰਿੰਦਰ ਦੀਵਾਨਾ ਸਾਲ … Read more

ਪੁਸਤਕ ਸਮੀਖਿਆ । ਪੰਜਾਬ ਦੀ ਇਤਿਹਾਸਕ ਗਾਥਾ । ਰਾਜਪਾਲ ਸਿੰਘ

ਪੰਜਾਬ ਦੀ ਇਤਿਹਾਸਕ ਗਾਥਾ (1849-2000) (ਇਤਿਹਾਸ)ਲੇਖਕ : ਰਾਜਪਾਲ ਸਿੰਘਸਫੇ: 205, ਮੁੱਲ:150 ਰੁਪਏਪ੍ਰਕਾਸ਼ਕ ਪੀਪਲਜ਼ ਫੋਰਮ, ਬਰਗਾੜੀ, ਪੰਜਾਬ ਇਤਿਹਾਸ ਕੀ ਹੈ? ਮੋਟੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਬੀਤੇ ਦਾ ਵਸਤੂਪਰਕ (objective) ਨਿਰੀਖਣ ਹੈ। ਅਗਲਾ ਸਵਾਲ ਇਹ ਹੈ ਕਿ ਕਿਸੇ ਨੂੰ ਇਹ ਨਿਰੀਖਣ ਕਰਨ ਦੀ ਅਤੇ ਹੋਰਾਂ ਨੂੰ ਇਹ ਪੜ੍ਹਨ ਦੀ ਲੋੜ ਕਿਉਂ ਹੈ? ਇਸ … Read more

ਪੁਸਤਕ ਸਮੀਖਿਆ । ਨਾਵਲ ਸ਼ਾਹਰਗ ਦੇ ਰਿਸ਼ਤੇ । ਵਿਲੱਖਣ ਸ਼ੈਲੀ ਤੇ ਵਿਲੱਖਣ ਵਿਸ਼ਾ

ਪੰਜਾਬੀ ਕਵਿਤਾ ਦੇ ਖੇਤਰ ਵਿਚ ਚੰਗਾਂ ਨਾਂ ਥਾਂ ਬਣਾ ਲੈਣ ਤੋਂ ਬਾਦ ਹਰਿਪੰਦਰ ਰਾਣਾ ਨੇ ਨਾਵਲ ਦੇ ਖੇਤਰ ਵਿਚ ਪ੍ਰਵੇਸ਼ ਪਾੲਿਆ ਹੈ ਤਾਂ ੲਿਹ ਖੇਤਰ ਵੀ ਉਸਦਾ ਸਾਹਿਤਕ ਮਾਣ ਸਨਾਮਨ ਵਧਾਉਣ ਵਾਲਾ ਹੀ ਸਾਬਿਤ ਹੋੲਿਆ ਹੈ। ਉਸਦਾ ਹੱਥਲਾ ਨਾਵਲ ‘ਸ਼ਾਹਰਗ ਦੇ ਰਿਸ਼ਤੇ’ ਆਪਣੇ ਵਿਸ਼ੇ ਦੀ ਮੌਲਿਕਤਾ ਪੱਖੋਂ ਹੀ ਨਹੀਂ ਸਗੋਂ ਅਨੁਭਵ ਤੇ ਅਭਿਵਿਅਕਤੀ ਪੱਖੋਂ ਵੀ … Read more

ਪਿੰਡਾਂ ਵਿਚੋਂ ਪਿੰਡ ਸੁਣੀਂਦਾ-ਕੋਠੇ ਖੜਕ ਸਿੰਘ। ਗੁਰਦੇਵ ਚੌਹਾਨ

ਰਾਮ ਸਰੂਪ ਅਣਖੀ ਦੇ ਨਾਵਲ ‘ਕੋਠੇ ਖੜਕ ਸਿੰਘ’ ਦੀ ਪੜਚੋਲ ਰਾਮ ਸਰੂਪ ਅਣਖੀ ਮੇਰੇ ਪਸੰਦੀਦਾ ਮਿੱਤਰ ਵਿਚੋਂ ਸੀ। ਪਹਿਲੀ ਵਾਰ ਮੈਂ ਉਸ ਨੂੰ ਸਿਰੀਨਗਰ 1981 ਵਿਚ ਪੰਜਾਬੀ ਕਾਨਫਰੰਸ ਵਿਚ ਮਿਲਿਆ ਸਾਂ ਅਤੇ ਆਖਰੀ ਵਾਰ ਪੰਜਾਬੀ ਟ੍ਰਿਬਿਊਨ ਵਾਲੇ ਮਹਿਰੂਮ ਦਲਬੀਰ ਸਿੰਘ ਦੇ ਮੁੰਡੇ ਦੇ ਵਿਆਹ ਦੀ ਰੀਸੈਪਸ਼ਨ ਸਮੇਂ ਚੰਡੀਗੜ੍ਹ ਵਿਚ। ਵਿਚ ਵਿਚਾਲੇ ਅਸੀਂ ਬਹੁਤ ਵੇਰ ਮਿਲਦੇ … Read more

ਪੁਸਤਕ ਸਮੀਖਿਆ । ਮਿੰਟੂ ਬਰਾੜ ਦਾ ਕੈਂਗਰੂਨਾਮਾ

ਪੁਸਤਕ ਸਮੀਖਿਆ । ਕੈਂਗਰੂਨਾਮਾ । ਮਿੰਟੂ ਬਰਾੜ ਜਦ ਅੰਗਰੇਜ਼ ਲੋਕ ਨਵੇਂ ਨਵੇਂ ਅਸਟ੍ਰੇਲੀਆ ‘ਚ ਆਏ ਸਨ ਤਾਂ ਉਹਨਾਂ ਪਿਛਲੀਆਂ ਦੋ ਲੱਤਾਂ ਤੇ ਦੌੜਨ ਵਾਲਾ ਇਕ ਅਨੋਖਾ ਜਾਨਵਰ ਪਹਿਲੀ ਵਾਰ ਦੇਖਿਆ ਸੀ। ਉਹਨਾਂ ਸਥਾਨਕ ਲੋਕਾਂ ਤੋਂ ਅੰਗਰੇਜ਼ੀ ਵਿਚ ਇਸ ਜਾਨਵਰ ਦਾ ਨਾਂ ਪੁੱਛਿਆ ਤਾਂ ਸਥਾਨਕ ਲੋਕਾਂ ਨੂੰ ਅੰਗਰੇਜ਼ੀ ਸਮਝ ਨਾ ਆਵੇ। ਜਦ ਅੰਗਰੇਜ਼ਾਂ ਨੇ ਛਤੀ ਅੱਗੇ … Read more

ਪੁਸਤਕ ਸਮੀਖਿਆ: ਉੱਜਲੀ ਜਿਊਂਣ-ਜਾਚ ਦੀਆਂ ਰਮਜ਼ਾਂ ਭਰਪੂਰ ਵਾਰਤਕ-ਜ਼ਿੰਦਗੀ ਦੀ ਸਜ-ਧਜ

ਪਰਮਬੀਰ ਕੌਰ ਨੂੰ ਮੈਂ ਉਸ ਦੀਆਂ ਅਖ਼ਬਾਰਾਂ, ਰਸਾਲਿਆਂ ਵਿਚ ਛਪਦੀਆਂ ਲਿਖਤਾਂ ਤੋਂ ਜਾਣਿਆ ਹੈ। ਉਹ ਥੋੜਾ ਲਿਖਦੀ ਹੈ ਪਰ ਜਿੰਨਾ ਕੁ ਲਿਖਦੀ ਹੈ ਉਹ ਮਿਆਰੀ ਹੁੰਦਾ ਹੈ। ਪਰਮਬੀਰ ਕੌਰ ਉਸ ਨੂੰ ਆਪਣੇ ਮਾਪਿਆਂ ਤੋਂ ਸੋਹਣੇ ਸੰਸਕਾਰ ਅਤੇ ਉੱਚੀ-ਸੁੱਚੀ ਜੀਵਨ-ਜਾਚ ਦੀ ਗੁੜ੍ਹਤੀ ਮਿਲੀ ਹੈ। ਉਸ ਦੇ ਪਿਤਾ ਨੇ ਉਸ ਨੂੰ ਚੰਗਾ ਸਾਹਿੱਤ ਪੜ੍ਹਨ ਦੀ ਚੇਟਕ ਲਾਈ। … Read more

ਮਖੌਟਿਆਂ ਨੂੰ ਬੇਪਰਦ ਕਰਦੀ ਪਰਮਿੰਦਰ ਸਵੈਚ ਦੀ ਕਵਿਤਾ

“ਫੈਸਲੇ ਦੀ ਘੜੀ ਆਣ ਪਹੁੰਚੀ ਹੈਨਿਰਣਾ ਤਾਂ ਲੈਣਾ ਪੈਣੇਸੰਘਰਸ਼ਾਂ ਨਾਲਵਿਆਹੁਣੀ ਹੈ ਸੂਹੀ ਮੌਤ,ਲੋੜ ਹੈ ਉੱਠਣ ਤੇ ਜੂਝਣ ਦੀਉਗਦੇ ਸੂਰਜ ਦੀ ਲਾਲੀ ਦਾਨਿੱਘ ਮਾਨਣ ਦੀਤਾਂ ਕਿ ਚੜ੍ਹਦੇ ਸੂਰਜ ਦੀਆਂ ਕਿਰਣਾਂਮਾਣ ਸਕਣ ਇਨਕਲਾਬ ਦਾਭੱਖਦਾ ਸੇਕ” (ਅੰਤਹਕਰਣ) ਇਹਨਾਂ ਸਤਰਾਂ ਦੀ ਰਚੇਤਾ ਪਰਮਿੰਦਰ ਸਵੈਚ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ, ਉਸਨੇ ਸਮਾਜਿਕ, ਆਰਥਿਕ, ਰਾਜਨੀਤਿਕ, ਨਾ-ਬਰਾਬਰੀ ਖਿਲਾਫ਼ ਜੂਝਣ ਦੀ ਗੁੜ੍ਹਤੀ ਗ਼ਦਰ … Read more

ਪੁਸਤਕ ਸਮੀਖਿਆ: ਇਹ ਸ਼ਬਦਾਂ ਦੇ ਕਾਫ਼ਲੇ-ਡਾਕਟਰ ਸੁਰਜੀਤ ਪਾਤਰ

ਪੁਸਤਕ ਦਾ ਨਾਮ-ਸ਼ਬਦਾ ਦੇ ਕਾਫ਼ਲੇ, ਲੇਖਕ-ਕੁਲਬੀਰ ਸਿੰਘ ਸਿੱਧੂ,ਸਮੀਖਿਆ-ਡਾਕਟਰ ਸੁਰਜੀਤ ਪਾਤਰ ਕੁਲਬੀਰ ਸਿੰਘ ਸਿੱਧੂ ਦਾ ਮਨ ਸੋਹਣੇ ਸ਼ਬਦਾਂ, ਸੋਹਣੇ ਖਿਆਲਾਂ, ਸੋਹਣੇ ਸ਼ਿਅਰਾਂ ‘ਤੇ ਸੁਹਣੇ ਸੁਪਨਿਆਂ ਨਾਲ ਜਗਮਗਾਉਂਦਾ ਅਸਮਾਨ ਹੈ। ਉਹ ਸਤਿ ਸੁਹਾਣ ਸਦਾ ਮਨ ਚਾਉ ਦਾ ਵਰੋਸਾਇਆ ਹੋਇਆ ਸ਼ਖਸ ਹੈ।ਪ੍ਰੋ: ਪੂਰਨ ਸਿੰਘ ਵਾਂਗ ਉਸ ਦੇ ਸੁਪਨਿਆਂ ਵਿਚ ਵੀ ਪੰਜਾਬ ਦੇ ਦਰਿਆ ਖਾੜ-ਖਾੜ ਚੱਲਦੇ ਹਨ: ‘‘ਰਾਵੀ ਸੁਹਣੀ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com