ਪੇਸ਼ ਹੈ ਲੜੀਵਾਰ ਸੰਗੀਤਬੱਧ ਰੇਡੀਓ ਨਾਟਕ ਹੀਰ ਵਾਰਿਸ ਸ਼ਾਹ ਦੀ ਪੰਜਵੀਂ ਕਿਸਤ। ਰੇਡੀਓ ਲੜੀਵਾਰ ‘ਹੀਰ ਵਾਰਿਸ ਸ਼ਾਹ’ ਦੀ ਚੌਥੀ ਕੜੀ ਵਿਚ ਤੁਸੀਂ ਸੁਣਿਆ ਕਿ ਹੀਰ, ਰਾਂਝੇ ਦਾ ਮੂੰਹ ਦੇਖਦਿਆਂ ਹੀ ਉਸ ’ਤੇ ਮਰ ਮਿਟੀ। ਉਹ, ਆਪਣੇ ਬਾਪ ਚੂਚਕ ਨੂੰ ਕਹਿ ਕੇ, ਰਾਂਝੇ ਨੂੰ ਆਪਣੀਆਂ ਮੱਝਾਂ ਦਾ ਚਾਕ ਰਖਾ ਦਿੰਦੀ ਏ। ਉਨ੍ਹਾਂ ਦੇ ਇਸ਼ਕ ਦੀ ਦੰਦ ਚਰਚਾ ਘਰੋ-ਘਰੀ ਹੁੰਦੀ ਹੋਈ ਹੀਰ ਦੀ ਮਾਂ ਦੇ ਕੰਨੀਂ ਵੀ ਪਹੁੰਚ ਜਾਂਦੀ ਹੈ। ਉਹ, ਹੀਰ ਨੂੰ ਉਸ ਦੇ ਬਾਪ ਦੀ ਪੱਗ ਦੇ ਸ਼ਮਲੇ ਦਾ ਵਾਸਤਾ ਦੇ ਕੇ ਸਮਝਾਉਣ ਦੇ ਹੀਲੇ ਕਰਦੀ ਹੈ।
ਹੀਰ ਦੀ ਮਾਂ, ਉਸ ਨੂੰ ਰਾਂਝੇ ਚਾਕ ਦਾ ਭੱਤਾ ਲਿਜਾਣੋਂ ਮਨ੍ਹਾ ਕਰ ਦਿੰਦੀ ਏ। ਉਹ ਅਜੇ ਇੰਨਾ ਕਹਿ ਕੇ ਹਟਦੀ ਹੀ ਹੈ ਕਿ ਉਸ ਦਾ ਦਿਓਰ ਕੈਦੋ ਉਸ ਨੂੰ ਤੱਤੀਆਂ ਸੁਣਾਉਣ ਆ ਜਾਂਦਾ ਹੈ। ਹੀਰ ਦੀ ਮਾਂ ਨੇ ਕੈਦੋ ਤੋਂ, ਹੀਰ ਵੱਲੋਂ ਰਾਂਝੇ ਨਾਲ਼ ਇਸ਼ਕ ਕਰਨ ਦੀ ਤੁਹਮਤ ਦਾ ਸਬੂਤ ਮੰਗਿਆ। ਇਸ਼ਕ ਦਾ ਸਬੂਤ ਲੈਣ ਆਇਆ ਕੈਦੋ ਛਲ਼ ਕਰ ਕੇ ਰਾਂਝੇ ਤੋਂ ਚੂਰੀ ਲੈ ਜਾਂਦਾ ਹੈ। ਹੀਰ ਉਸ ਦਾ ਪਿੱਛਾ ਕਰ ਕੇ, ਉਸ ਨੂੰ ਕੁੱਟ ਕੇ ਚੂਰੀ ਉਸ ਤੋਂ ਖੋਹ ਲੈਂਦੀ ਹੈ। ਹੁਣ ਅੱਗੇ ਸੁਣੋ ਕੀ ਹੁੰਦਾ ਏ।
ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 6
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply to ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 6Cancel reply