ਪੰਜਾਬੀ ਦਾ ਸੱਤਿਆਨਾਸ

ਦੁਨੀਆਂ ਭਰ ਦੇ ਲੋਕ ਅਮਰਜੀਤ ਚੰਦਨ ਦੀ ਜਾਣ-ਪਛਾਣ ਵੱਖ-ਵੱਖ ਨਿਰਧਾਰਿਤ ਖਾਨਿਆਂ ਜਾਂ ਵਿਚਾਰਧਾਰਾਵਾਂ ਮੁਤਾਬਿਕ ਕਰਵਾਉਂਦੇ ਹਨ।  ਸ਼ਾਇਦ ਇਸ ਗੱਲ ਵਿਚ ਉਨ੍ਹਾਂ ਦਾ ਆਪਣਾ ਕੋਈ ਲਾਭ ਹੋਵੇ। ਮੈਂ ਚੰਦਨ ਨੂੰ ਉਹ ਲੇਖਕ ਕਹਿਣਾ ਪਸੰਦ ਕਰਾਂਗਾ, ਜੋ ਪਹਿਲਾਂ ਇਨਸਾਨ ਅਤੇ ਫੇਰ ਲੇਖਕ ਹੁੰਦੇ ਹੋਏ ਆਪਣੀ ਮਾਂ-ਬੋਲੀ ਦੇ ਠੇਠਪੁਣੇ ਨੂੰ ਜਿਉਂਦਾ ਰੱਖਣਾ ਆਪਣੀ ਪਹਿਲੀ ਜ਼ਿੰਮੇਵਾਰੀ ਸਮਝਦਾ ਹੈ। ਮੈਨੂੰ ਲੱਗਦਾ ਹੈ ਕਿ ਭਾਵੇਂ ਉਹ ਕਿਸੇ ਵੀ ਮੁਲਕ ਵਿਚ ਜੰਮਿਆ-ਪਲਿਆ ਹੁੰਦਾ ਅਤੇ ਉਸ ਦੀ ਮਾਂ-ਬੋਲੀ ਕੋਈ ਵੀ ਹੁੰਦੀ, ਬੋਲੀ ਪ੍ਰਤਿ ਉਸਦੀ ਪ੍ਰਤਿਬੱਧਤਾ ਇੰਝ ਹੀ ਹੋਣੀ ਸੀ। ਇਹ ਪੰਜਾਬੀਆਂ ਦਾ ਸੁਭਾਗ ਹੈ ਕਿ ਉਸਦੀ ਮਾਂ-ਬੋਲੀ ਪੰਜਾਬੀ ਹੈ। ਪਿਛਲੇ ਅੱਠ-ਨੌ ਦਹਾਕਿਆਂ ਵਿਚ ਪੰਜਾਬ ਦੇ ਵਿਦਵਾਨਾਂ ਦੇ ਹੀ ਪੰਜਾਬੀ ਦੀ ਬੇੜੀ ਵਿਚ ਪਾਏ ਵੱਟਿਆਂ ਬਾਰੇ ਉਹ ਲਿਖਦਾ ਅਤੇ ਬੋਲਦਾ ਰਿਹਾ ਹੈ। ਇਹ ਲੇਖ ਪੜ੍ਹ ਕੇ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਪੰਜਾਬੀ ਦੇ ਪ੍ਰਬੁੱਧ ਵਿਦਵਾਨ ਕਹਾਉਣ ਵਾਲਿਆਂ ਨੇ ਹੀ ਪੰਜਾਬੀ ਨਾਲ ਜੇ ਇਹ ਧ੍ਰੋਹ ਕਮਾਇਆ ਹੈ ਤਾਂ ਨਵੀਂ ਪੀੜ੍ਹੀ ਪੰਜਾਬੀ ਸਿੱਖਣ ਲਈ ਕਿਸ 'ਤੇ ਟੇਕ ਰੱਖੇ। ਹਾਲੇ ਤਾਂ ਸਵਾਲ ਖੜ੍ਹੇ ਹੋਏ ਹਨ, ਜਵਾਬ ਕਦੋਂ ਮਿਲਣਗੇ ਇਹ ਤਾਂ ਸਮਾਂ ਹੀ ਦੱਸੇਗਾ। ਤੁਸੀਂ ਲੇਖ ਪੜ੍ਹੋ ਅਤੇ ਜਵਾਬ ਲੱਭਣ ਵਿਚ ਸਾਡੀ ਮਦਦ ਕਰੋ।-ਦੀਪ ਜਗਦੀਪ(ਨੋਟ- ਇਹ ਲੇਖ ਹੂ-ਬ-ਹੂ ਛਾਪਿਆ ਜਾ ਰਿਹਾ, ਬਿਨ੍ਹਾਂ ਇਕ ਬਿੰਦੀ ਵੀ ਬਦਲੇ। ਇਸ ਵਿਚ ਵਰਤੀ ਗਈ ਵਿਆਕਰਣ ਅਤੇ ਸ਼ਬਦ-ਜੋੜ ਲੇਖਕ ਦੀ ਲਿਖਣ-ਸ਼ੈਲੀ ਦਾ ਹਿੱਸਾ ਹਨ। ਜਿਨ੍ਹਾਂ ਨੂੰ ਇਸ ਬਾਰੇ ਕੋਈ ਇਤਰਾਜ਼ ਹੋਵੇ, ਉਹ ਹੇਠਾਂ ਟਿੱਪਣੀ ਰਾਹੀਂ ਜਾਂ ਈ-ਮੇਲ ਰਾਹੀਂ ਆਪਣੇ ਵਿਚਾਰ ਭੇਜ ਸਕਦੇ ਹਨ।)======================================================================================= | ਅਮਰਜੀਤ ਚੰਦਨ |ਸ਼ਬਦ ਦੇ ਪੂਰਣ ਗਿਆਨ ਤੇ ਸਹੀ ਵਰਤੋਂ ਨਾਲ਼ ਲੋਕ-ਪਰਲੋਕ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। – ਪਾਤੰਜਲੀThe duties of a writer as a writer and a citizen are not the same. The only duty a writer has as a citizen is to defend language. And this is a political duty. Because, if language is corrupted, thought is corrupted. – WH Audenਮੇਰੀ ਤਕਲੀਫ਼ ਇਸ ਲਿਖਤ ਦੇ ਸਿਰਲੇਖ ਚ ਪ੍ਰਤੱਖ ਹੈ। ਮੈਂ ਅਪਣੀ ਗੱਲ ਅਮਰੀਕੀ ਕਾਲ਼ੀ ਲਿਖਾਰਨ ਟੋਨੀ ਮੌਰੀਸਨ ਦੇ 1993 ਚ ਨੋਬੇਲ ਇਨਾਮ ਲੈਣ ਵੇਲੇ ਕੀਤੇ ਭਾਸ਼ਣ ਨਾਲ਼ ਸ਼ੁਰੂ ਕਰਦਾ ਹਾਂ, ਜੋ ਸਾਰਾ ਬੋਲੀ ਦੇ ਸੁਹਜ ਤੇ ਕੁਹਜ ਬਾਰੇ ਹੈ। ਮੌਰੀਸਨ ਦੀ ਅੰਗਰੇਜ਼ੀ ਸੁਰ ਹੋਏ ਸਾਜ਼ ਵਾਂਙ ਹੈ - ਇਹ ਓਸੇ ਬੋਲੀ ਚ ਹੀ ਪੜ੍ਹਨ ਤੇ ਸੁਣਨ ਵਾਲ਼ੀ ਹੈ। ਪੰਜਾਬੀ ਚ ਉਹ ਗੱਲ ਨਹੀਂ ਬਣਨੀ; ਪਰ ਹੋਰ ਕੋਈ ਚਾਰਾ ਵੀ ਤਾਂ ਨਹੀਂ। ਭਾਸ਼ਣ ਇੰਜ ਸ਼ੁਰੂ ਹੁੰਦਾ ਹੈ:ਕੋਈ ਬੁੜ੍ਹੀ ਹੁੰਦੀ ਸੀ। ਅੰਨ੍ਹੀ। ਅਕਲਮੰਦ। ਦੋ ਬੱਚੇ ਇਹ ਧਾਰ ਕੇ ਬੁੜ੍ਹੀ ਕੋਲ਼ ਗਏ ਕਿ ਚਲੋ ਇਹਨੂੰ ਠਿੱਠ ਕਰੀਏ। ਮੁੰਡਾ ਕਹਿਣ ਲੱਗਾ - ਬੁੜ੍ਹੀਏ, ਮੇਰੇ ਹੱਥ ਚ ਚਿੜੀ ਐ, ਦੱਸ ਮਰੀ ਐ ਕਿ ਜੀਉਂਦੀ? - ਬੁੜ੍ਹੀ ਅੱਗੋਂ ਚੁੱਪ। ਉਹਨੂੰ ਤਾਂ ਕੁਸ਼ ਵੀ ਨਾ ਸੀ ਦੀਹਦਾ। ਮੁੰਡੇ ਨੇ ਫੇਰ ਓਹੀ ਗੱਲ ਪੁੱਛੀ। ਪਰ ਜਿਹੜੀ ਗੱਲ ਮੁੰਡਿਆਂ ਦੇ ਢਿ
ਅੱਗੇ ਪੜ੍ਹਨ ਲਈ ਸਬਸਕ੍ਰਾਈਬ ਕਰੋ Subscribe or/ਜਾਂ ਆਪਣੇ ਖ਼ਾਤੇ ਵਿਚ ਲੌਗਿਨ ਕਰੋ log in ਇਹ ਬਿਲਕੁਲ ਫਰੀ ਹੈ।

1 thought on “ਪੰਜਾਬੀ ਦਾ ਸੱਤਿਆਨਾਸ”

 1. ਜਿੱਦਾਂ ਕਿਸੇ ਮਰੀਜ਼ ਦੀ ਬਿਮਾਰੀ ਦਾ ਇਲਾਜ ਕਰਨ ਖ਼ਾਤਰ ਟੀਕਾ ਲਾਉਣ ਵੇਲ਼ੇ 'ਏਡਜ਼' ਦੇ ਮਰੀਜ਼ ਲਈ ਵਰਤੀ ਹੋਈ ਸੂਈ ਵਰਤ ਕੇ, ਉਸ ਮਰੀਜ਼ ਨੂੰ ਵੀ 'ਏਡਜ਼' ਲਾ ਦਿੱਤੀ ਜਾਂਦੀ ਹੈ, ਓਦਾਂ ਹੀ ਪੰਜਾਬੀ ਭਾਸ਼ਾ ਦੇ ਕਈ ਨੁਕਸਾਂ ਵੱਲ ਧਿਆਨ ਦੁਆਉਣ ਲਈ ਲਿਖੇ ਗਏ ਇਸ ਲੇਖ ਨੇ ਵੀ ਪੰਜਾਬੀ ਭਾਸ਼ਾ ਵਿਚ ਕਈ ਨੁਕਸ ਪਾਏ ਹਨ।
  ਮਿਸਾਲਾਂ: "ਇਕ" ਦਾ ਵਿਰੋਧ ਕਰਦਿਆਂ ਸੇਖੋਂ ਦੀ ਜੀਵਨੀ ਵਾਲ਼ੇ ਪੈਰੇ ਨੂੰ ਸੋਧ ਕੇ ਲਿਖਦਿਆਂ ਜਦੋਂ ਇਹ 'ਸਿਆਣਾ ਲੇਖਕ' "ਇਕ" ਨੂੰ ਵਾਢਾ ਧਰਦਿਆਂ "ਹਰਚਰਨ ਸਿੰਘ ਬਾਜਵਾ ਪਾਸ ਉਸਦਾ ਇਕ ਭਾਣਜਾ ਤੇ ਕੁਝ ਹੋਰ ਮੁੰਡੇ ਆ ਕੇ ਰਿਹਾ ਕਰਦੇ ਸਨ।" ਨੂੰ ਸੋਧ ਕੇ "ਹਰਚਰਨ ਸਿੰਘ ਬਾਜਵੇ ਕੋਲ਼ ਉਹਦਾ ਭਾਣਜਾ ਤੇ ਕੁਝ ਹੋਰ ਮੁੰਡੇ ਆ ਕੇ ਰਹਿੰਦੇ ਹੁੰਦੇ ਸਨ।" ਲਿਖਦਾ ਹੈ ਤਾਂ ਉਹ ਭਾਣਜੇ ਅੱਗਿਓਂ 'ਇਕ' ਲਾਹ ਕੇ ਤਾਂ ਇਹੋ ਸਥਾਪਤ ਕਰ ਦਿੰਦਾ ਹੈ ਕਿ ਬਾਜਵਾ (ਬਾਜਵੇ) ਦਾ ਇਕੋ ਹੀ ਭਾਣਜਾ ਹੈ, ਪਰ ਇਸੇ ਹੀ ਪ੍ਰਥਾ ਵਿਚ "ਕੁੱਝ ਹੋਰ ਮੁੰਡੇ" ਵਿਚੋਂ "ਇਕ" ਵਾਂਗ ਹੀ "ਕੁੱਝ" ਕਿਉਂ ਨਹੀਂ ਹਟਾਉਂਦਾ?
  ਆਪਣੇ ਲੇਖ ਦੇ ਸ਼ੁਰੂ ਵਿਚ ਇਸ 'ਸਿਆਣੇ' ਨੇ ਪਤੰਜਲੀ ਦਾ ਜਿਹੜਾ ਕਥਨ ਵਰਤਿਆ ਹੈ, ਯਾਨੀ "ਸ਼ਬਦ ਦੇ ਪੂਰਣ ਗਿਆਨ ਤੇ ਸਹੀ ਵਰਤੋਂ ਨਾਲ਼ ਲੋਕ-ਪਰਲੋਕ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।" ਉਸ ਦੇ ਅਰਥ ਸਮਝੇ ਬਗ਼ੈਰ ਹੀ ਉਸ ਨੇ, ਉਹ ਕਥਨ ਆਪਣੇ ਹੱਕ ਵਿਚ ਭੁਗਤਾਉਣ ਦਾ ਹੀਲਾ ਕੀਤਾ ਹੈ। ਬਾਕੀ punctuation ਦੀ ਤਾਂ ਇਸ ਲੇਖ ਵਿਚ ਪ੍ਰਵਾਹ ਹੀ ਨਹੀਂ ਕੀਤੀ ਗਈ।
  ਟੋਨੀ ਮੌਰੀਸਨ ਦੀ ਤਕਰੀਰ ਦੇ ਆਖ਼ਰੀ ਪੈਰੇ ਵਿਚ 'ਇਸ ਸਿਆਣੇ ਕਲਮਕਾਰ' ਨੇ ਆਪਣੀ ਅਨੁਵਾਦ ਕਲਾ ਦੀ ਧੌਂਸ ਦਿੰਦਿਆਂ ਏਦਾਂ ਲਿਖਿਆ ਹੈ- "ਬਾਤ ਵਿਚ ਚਿੜੀ ਬੋਲੀ ਹੈ ਤੇ ਔਰਤ ਲਿਖਾਰੀ। ਮੌਰੀਸਨ ਨੂੰ ਚਿੰਤਾ ਹੈ ਕਿ ਜਿਸ ਬੋਲੀ ਚ ਇਹ ਸੁਪਨੇ ਲੈਂਦੀ ਹੈ; ਜਿਸ ਬੋਲੀ ਦੀ ਇਹਨੂੰ ਗੁੜ੍ਹਤੀ ਮਿਲ਼ੀ ਸੀ; ਉਹ ਚਿੜੀ ਵਰਗੀ ਨੰਨ੍ਹੀ ਜਾਨ ਖਰੂਦੀਆਂ ਦੇ ਵੱਸ ਪਈ ਹੋਈ ਹੈ। ਇਹ ਇਹ ਮੰਨੀ ਬੈਠੀ ਹੈ ਕਿ ਜਦ ਅਣਗਹਿਲੀ ਨਾਲ਼, ਦੁਰਵਰਤੋਂ ਨਾਲ਼ ਤੇ ਦੁਰਕਾਰ ਨਾਲ਼ ਜਾਂ ਐਵੇਂ ਹੀ ਸ਼ੁਗਲ ਨਾਲ਼ ਬੋਲੀ ਮਰਦੀ ਹੈ, ਤਾਂ ਇਸ ਮੌਤ ਦੇ ਜ਼ਿੰਮੇਦਾਰ ਇਹਨੂੰ ਸਿਰਜਣ ਤੇ ਬਿਨਾਸਣ ਵਾਲ਼ੇ ਵੀ ਹੁੰਦੇ ਹਨ।" ਇਹ ਪੂਰਾ ਪੈਰਾ ਹੀ ਸਮਝ ਤੋਂ ਬਾਹਰ ਹੈ। ਇਸ ਵਿਚ " ਜਿਸ ਬੋਲੀ ਦੀ ਇਹਨੂੰ ਗੁੜ੍ਹਤੀ ਮਿਲ਼ੀ ਸੀ; ਉਹ ਚਿੜੀ ਵਰਗੀ ਨੰਨ੍ਹੀ ਜਾਨ ਖਰੂਦੀਆਂ ਦੇ ਵੱਸ ਪਈ ਹੋਈ ਹੈ।" ਕੀ ਅਰਥ ਦੱਸਦਾ ਹੈ ਕਿਉਂ ਕਿ "ਜਿਸ ਬੋਲੀ ਦੀ "ਇਹਨੂੰ" ਗੁੜਤੀ ਮਿਲੀ ਹੈ…." ਉਸ ਬੋਲੀ ਬਾਰੇ ਗੱਲ ਸਿਰੇ ਹੀ ਨਹੀਂ ਲਾਈ ਗਈ , ਸਗੋਂ " ਉਹ ਚਿੜੀ ਵਰਗੀ ਨੰਨ੍ਹੀ " ਦਾ ਬਿਰਤਾਂਤ ਸ਼ੁਰੂ ਕਰ ਲਿਆ ਗਿਆ ਹੈ।
  …..
  ਇਹ ਚਿੜੀ 'ਬੋਲੀ' (spoke) ਹੈ ਜਾਂ ਬੋ਼ਲੀ (Deaf) ਹੈ ਜਾਂ ਬੋਲੀ (ਭਾਸ਼ਾ) ਜਾਂ (Language) ਹੈ, ਪਤਾ ਨਹੀਂ ਲੱਗਦਾ। ਉਸ ਨੇ 'ਇਹ' ਅਤੇ 'ਨੂੰ' ਦੋ ਸ਼ਬਦਾਂ ਨੂੰ ਵਾਰ-ਵਾਰ "ਇਹਨੂੰ" ਲਿਖ ਕੇ ਪੰਜਾਬੀ ਭਾਸ਼ਾ ਦਾ ਇਲਾਜ ਕਰਦਿਆਂ ਕਈ ਨਵੀਆਂ ਬਿਮਾਰੀਆਂ ਵੀ ਪਾਈਆਂ ਹਨ। ਇਸ ਲਈ ਪਾਠਕਾਂ ਨੂੰ ਇਸ ਲੇਖਕ ਦੀ 'ਵਿਦਵਤਾ' ਜਾਂ 'ਵਿਦਵਾਨੀ' ਦੇ ਤਹਿਕ ਵਿਚ ਆਉਣ ਦੀ ਲੋੜ ਨਹੀ।

  Reply

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: